ਬਠਿੰਡਾ, 19 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫ਼ਸਲ ਲੋਨ ਵੇਵਰ (ਛੋਟ) ਸਕੀਮ ਅਧੀਨ ਕੋਆਪਰੇਟਿਵ ਬੈਂਕਾਂ ਵਲੋਂ ਜਿਨਾਂ ਕਿਸਾਨਾਂ ਵਲੋਂ ਲੋਨ ਲਿਆ ਗਿਆ ਸੀ, ਉਨਾਂ ਦੀਆਂ ਲਿਸਟਾਂ ਪਿੰਡਵਾਰ ਬਣਾਈਆਂ ਗਈਆਂ ਹਨ।ਇਨਾਂ ਕਿਸਾਨਾਂ ਕੋਲ ਲੋਨ ਲੈਣ ਸਮੇਂ ਕਿੰਨੀ ਜ਼ਮੀਨ ਦੀ ਮਾਲੀਅਤ ਸੀ, ਉਸ ਨੂੰ ਸਬੰਧਤ ਪਿੰਡਾਂ ਦੀਆਂ ਜਮਾਬੰਦੀਆਂ ਤੋਂ ਪਟਵਾਰੀ ਅਤੇ ਕਾਨੂੰਗੋ ਵੱਲੋਂ ਤਸਦੀਕ ਕੀਤਾ ਜਾ ਰਿਹਾ ਹੈ।ਇਹ ਤਸਦੀਕਸ਼ੁਦਾ ਰਿਕਾਰਡ ਪਿੰਡ ਦੇ ਚੌਂਕੀਦਾਰ ਅਤੇ ਨੰਬਰਦਾਰ ਪਾਸ ਮੌਜੂਦ ਰਹੇਗਾ, ਜੇਕਰ ਕਿਸੇ ਵਿਅਕਤੀ ਨੂੰ ਕਿਸੇ ਕਿਸਾਨ ਦੀ ਮਾਲੀਅਤ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਪਿੰਡ ਦੇ ਨੰਬਰਦਾਰ ਜਾਂ ਚੌਂਕੀਦਾਰ ਪਾਸੋਂ ਲੈ ਸਕਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਇੰਤਰਾਜ ਹੈ ਤਾਂ ਉਹ ਸਬੰਧ ਤਹਿਸੀਲਦਾਰ ਜਾਂ ਉਪ ਮੰਡਲ ਮੈਜਿਸਟ੍ਰੇਟ ਪਾਸ ਅਰਜ਼ੀ ਦੇ ਸਕਦਾ ਹੈ।ਉਕਤ ਫ਼ਸਲ ਲੋਨ ਵੇਵਰ ਸਕੀਮ ’ਚ ਫਿਲਹਾਲ ਕੋਆਪ੍ਰੇਟਿਵ ਬੈਂਕਾਂ ਤੋਂ ਲਏ ਲੋਨ ਦੀ ਲਿਸਟ ਮੌਜੂਦ ਹੈ।ਇਸ ਤੋਂ ਇਲਾਵਾ ਜ਼ਿਲਾ ਬਠਿੰਡਾ ਦੇ ਕਿਸਾਨ ਜਿਨਾਂ ਨੇ ਕੋਆਪ੍ਰੇਟਿਵ ਬੈਂਕਾਂ ਤੋਂ ਫ਼ਸਲ ਲੋਨ ਲਿਆ ਹੈ, ਉਨਾਂ ਦੀਆਂ ਮਾਲੀਅਤ ਦੀਆਂ ਤਸਦੀਕ ਸ਼ੁਦਾ ਲਿਸਟਾਂ ਜ਼ਿਲਾ ਬਠਿੰਡਾ ਦੀ ਵੈਬਸਾਈਟ ’ਤੇ ਵੀ ਦੇਖ ਸਕਦੇ ਹੋ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media