Saturday, March 14, 2026

ਬੈਂਕ ਖਾਤਾ ਧਾਰਕਾਂ ਦਾ ਬੈਂਕ ਅਕਾਊਂਟ, ਆਧਾਰ ਤੇ ਮੋਬਾਇਲ ਨੰਬਰ ਨਾਲ ਜੋੜਨ ਲਈ ਕੈਂਪ 20 ਨੂੰ

Adhar Sampleਬਠਿੰਡਾ, 19 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਜ਼ਿਲਾ ਪ੍ਰਸ਼ਾਸਨ ਬਠਿੰਡਾ ਵਲੋਂ ਡਿਜੀਟਲ ਇੰਡੀਆ ਵਿਸ਼ੇ ’ਤੇ ਕੁਇਜ਼ ਆਯੋਜਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਨੂੰ ਇਸ ਮੁਹਿੰਮ ਦੇ ਨੋਡਲ ਅਫ਼ਸਰ ਵਲੋਂ ਨਾਮਜ਼ਦ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਭਾਗ ਲੈਣ ਵਾਲੀਆਂ ਟੀਮਾਂ ਆਪਣੇ ਰਜਿਸਟ੍ਰੇਸ਼ਨ ਸਬੰਧ ਉਪ ਮੰਡਲ ਮੈਜਿਸਟ੍ਰੇਟ ਕੋਲ 21 ਦਸੰਬਰ 2017 ਦੁਪਿਹਰ 3:00 ਵਜੇ ਤੱਕ ਕਰਵਾ ਸਕਦੀਆਂ ਹਨ।ਇਸ ਮੁਕਾਬਲੇ ’ਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ ਅਤੇ ਭਾਗ ਲੈਣ ਵਾਲੀ ਹਰ ਟੀਮ ’ਚ 3 ਮੈਂਬਰ ਹੋਣੇ ਲਾਜ਼ਮੀ ਹਨ। ਉਨਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ ਮੁਕਾਬਲੇ ’ਚ ਭਾਗ ਲੈਣ ਵਾਲੇ ਹਰ ਵਿਅਕਤੀ ਦਾ ਆਧਾਰ ਨੰਬਰ, ਮੋਬਾਇਲ ਨੰਬਰ ਅਤੇ ਬੈਂਕ ਖਾਤਾ ਦੇਣਾ ਲਾਜ਼ਮੀ ਹੋਵੇਗਾ।ਉਨਾਂ ਦੱਸਿਆ ਕਿ ਸਬ ਡਵੀਜ਼ਨ ਪੱਧਰੀ ਕੁਇਜ਼ ਮੁਕਾਬਲੇ 22 ਦਸੰਬਰ 2017 ਨੂੰ ਕਰਵਾਏ ਜਾਣਗੇ।ਸਬ ਡਵੀਜ਼ਨ ਪੱਧਰ ਦੀਆਂ ਜੇਤੂ ਟੀਮਾਂ 26 ਦਸੰਬਰ ਨੂੰ ਕਰਵਾਏ ਜਾਣ ਵਾਲੇ ਜ਼ਿਲਾ ਪੱਧਰੀ ਫਾਇਨਲ ਮੁਕਾਬਲੇ ’ਚ ਹਿੱਸਾ ਲੈਣਗੀਆਂ।ਉਨਾਂ ਦੱਸਿਆ ਕਿ ਜ਼ਿਲਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 10000 ਰੁਪਏ ਇਨਾਮ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 7500 ਰੁਪਏ ਇਨਾਮ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5000 ਰੁਪਏ ਇਨਾਮ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਸਬ ਡਵੀਜ਼ਨ ਪੱਧਰ ’ਤੇ ਅੱਵਲ ਰਹਿਣ ਵਾਲੀ ਟੀਮ ਨੂੰ 3000 ਰੁਪਏ, ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 2000 ਰੁਪਏ ਅਤੇ ਤੀਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 1000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਉਨਾਂ ਹਦਾਇਤ ਦਿੰਦਿਆਂ ਕਿਹਾ ਕਿ ਹਰ ਸਬ ਡਵੀਜ਼ਨ ਪੱਧਰ ’ਤੇ ਕੁੱਲ 2 ਟੀਮਾਂ ਚੁਣ ਕੇ ਸਦਰ ਮੁਕਾਮ ਵਿਖੇ ਭੇਜੀਆਂ ਜਾਣ।
ਉਨਾਂ ਕਿਹਾ ਕਿ ਜ਼ਿਲਾ ਬਠਿੰਡਾ ’ਚ ਡਿਜ਼ੀਟਲ ਤਰੀਕਿਆਂ ਰਾਹੀਂ ਪੈਮੈਂਟਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ 20 ਅਤੇ 21 ਦਸੰਬਬ ਨੂੰ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਜਾਣਗੇ।ਇਨਾਂ ਕੈਂਪਾਂ ’ਚ ਬੈਂਕ ਖਾਤੇ, ਆਧਾਰ ਅਤੇ ਮੋਬਾਇਲ ਨੰਬਰਾਂ ਨੂੰ ਆਪਸ ’ਚ ਜੋੜਿਆ ਜਾਵੇਗਾ ਤਾਂ ਜੋ ਬੈਂਕ ਖਾਤਾ ਧਾਰਕ ਆਸਾਨੀ ਨਾਲ ਡਿਜੀਟਲ ਪੇਮੈਂਟਾਂ ਦਾ ਇਸਤੇਮਾਲ ਕਰ ਸਕਣਗੇ।ਉਨਾਂ ਦੱਸਿਆ ਕਿ ਸਵੇਰੇ 10:00 ਵਜੇ ਤੋਂ ਇਹ ਕੈਂਪ ਲਗਾਏ ਜਾਣਗੇ ਜਿਨਾਂ ਦੇ ਇੰਚਾਰਜ ਸਬੰਧ ਇਲਾਕੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹੋਣਗੇ।ਇਹ ਕੈਂਪ ਸੇਵਾ ਕੇਂਦਰ ਡੀ.ਸੀ ਦਫ਼ਤਰ, ਸਬ ਤਹਿਸੀਲ ਗੋਨਿਆਣਾ ਮੰਡੀ ਜੈਤੋ ਰੋਡ ਗੋਨਿਆਣਾ, ਫਰਦ ਕੇਂਦਰ ਨੇੜੇ ਬੱਸ ਅੱਡਾ ਨਥਾਣਾ, ਸਬ ਤਹਿਸੀਲ ਸੰਗਤ ਨੇੜੇ ਪੋਸਟ ਆਫ਼ਿਸ ਸੰਗਤ, ਤਹਿਸੀਲ ਦਫ਼ਤਰ ਰਾਮਪੁਰਾ ਨੇੜੇ ਕਚਹਿਰੀਆਂ ਫੂਲ ਟਾਊਨ, ਫ਼ਰਦ ਕੇਂਦਰ ਭਗਤਾ ਬੱਸ ਸਟੈਂਡ ਦੇ ਸਾਹਮਣੇ ਭਗਤਾ, ਤਹਿਸੀਲ ਕੰਪਲੈਕਸ ਤਲਵੰਡੀ ਸਾਬੋ, ਫ਼ਰਦ ਕੇਂਦਰ ਮੌੜ ਸਾਹਮਣੇ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ, ਸੇਵਾ ਕੇਂਦਰ ਨੇੜੇ ਸਿਵਲ ਹਸਪਤਾਲ ਬਾਲਿਆਂਵਾਲੀ ਅਤੇ ਪੰਚਾਇਤੀ ਧਰਮਸ਼ਾਲਾ ਭੁੱਚੋ ਮੰਡੀ ਵਿਖੇ ਲਗਾਏ ਜਾਣਗੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤੇ, ਆਧਾਰ ਅਤੇ ਮੋਬਾਇਲ ਨੰਬਰਾਂ ਨੂੰ ਆਪਸ ’ਚ ਜੋੜਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply