ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇੇ ਅਜ਼ਾਦੀ ਘੁਲਾਟੀਏ ਪੰਡਿਤ ਰਾਮ ਪ੍ਰਸਾਦ ਬਿਸਮਿਲ ਦੇ ਸ਼ਹੀਦੀ ਦਿਵਸ `ਤੇ ਸਵੇਰ ਦੀ ਸਭਾ ਵਿੱਚ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਉਨਾਂ ਦਾ ਜਨਮ 1897 ਈ: ਵਿੱਚ ਸ਼ਾਹਜਹਾਨਪੁਰ ਯੂ.ਪੀ ਵਿੱਚ ਹੋਇਆ।ਉਹ ਬਹੁਤ ਹੀ ਵਧੀਆ ਲੇਖਕ ਸਨ।ਉਨ੍ਹਾਂ ਨੇ ਜਿਆਦਾਤਰ ਕਵਿਤਾਵਾਂ ਦੇਸ਼ ਪ੍ਰੇਮ ਦੀਆਂ ਹੀ ਲਿਖੀਆਂ ਜਿੰਨ੍ਹਾਂ ਤੋਂ ਨੌਜਵਾਨਾਂ ਨੂੰ ਬੜੀ ਪ੍ਰੇਰਨਾ ਮਿਲੀ।ਰਾਮ ਪ੍ਰਸਾਦ ਜੀ ਆਰੀਆ ਸਮਾਜ ਤੋਂ ਬੜੇ ਪ੍ਰਭਾਵਿਤ ਸਨ।ਸਕੂਲ ਦੇ ਵਿਦਿਆਰਥੀਆਂ ਨੇ ਊਨ੍ਹਾਂ ਨੂੰ ਯਾਦ ਕਰਦਿਆਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਉਨ੍ਹਾਂ ਦੁਆਰਾ ਲਿਖੀਆਂ ਕਵਿਤਾਵਾਂ ਨੂੰ ਪੜ੍ਹਿਆ।ਅੰਤ ਵਿੱਚ ਵਿਦਿਆਰਥੀਆਂ ਨੇ ਦੇਸ਼ ਦੇ ਚੰਗੇ ਭਵਿੱਖ ਲਈ ਯਤਨ ਜਾਰੀ ਰੱਖਣ ਦੀ ਕਸਮ ਖਾਧੀ।ਇਸ ਮੌਕੇ ਪੰਜਾਬ ਜ਼ੋਨ-ਏ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਆਪਣੀ ਅਜ਼ਾਦੀ ਦਾ ਸਤਿਕਾਰ ਕਰਨ ਲਈ ਕਿਹਾ ਅਤੇ ਦੇਸ਼ ਵਿੱਚ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਲਈ ਕਿਹਾ।ਸਕੂਲ ਦੇ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਜਿਹੇ ਅਜ਼ਾਦੀ ਘੁਲਾਟੀਆਂ ਤੋਂ ਸੇਧ ਲੈਣ ਲਈ ਕਿਹਾ ਜਿੰਨ੍ਹਾਂ ਨਿਰਸਵਾਰਥ ਦੇਸ਼਼ ਦੀ ਸੇਵਾ ਕੀਤੀ ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media