ਗਹਿਰੀ ਮੰਡੀ, 19 ਦਸੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਸੈਂਟਰਲ ਬੈਂਕ ਆਫ ਇੰਡੀਆ ਸ਼ਾਖਾ ਗਹਿਰੀ ਮੰਡੀ ਵੱਲੋਂ ਫਰੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਚੋਲਾਮੰਡਲਮ ਇੰਸ਼ੋਰੈਂਸ ਕੰਪਨੀ ਦੀ ਮਦਦ ਨਾਲ ਆਈ.ਵੀ ਹਸਪਤਾਲ ਅੰਮ੍ਰਿਤਸਰ ਵੱਲੋਂ ਆਈ ਟੀਮ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ।ਕੈਂਪ ਦੀ ਸ਼ੁਰੂਆਤ ਬੈਂਕ ਦੇ ਸੀਨੀਅਰ ਮੈਨੇਜਰ ਵੀ.ਕੇ ਸਰੰਗਲ ਨੇ ਕੀਤੀ।
ਇਸ ਸਮੇਂ ਗਹਿਰੀ ਅਤੇ ਨਜ਼ਦੀਕੀ ਪਿੰਡਾਂ ਦੇ 150 ਦੇ ਕਰੀਬ ਲੋਕਾਂ ਦਾ ਫਰੀ ਚੈਕਅੱਪ ਕੀਤਾ ਗਿਆ।ਡਾ. ਮਿਥਲੇਸ਼ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਸਹੀ ਸਮੇਂ `ਤੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਦਵਾਈ ਡਾਕਟਰਾਂ ਦੀ ਸਲਾਹ ਨਾਲ ਹੀ ਖਾਣੀ ਚਾਹੀਦੀ ਹੈ।ਬੈਂਕ ਮੈਨੇਜਰ ਵੀ.ਕੇ ਸਰੰਗਲ ਨੇ ਦੱਸਿਆ ਕਿ ਜੋ ਨੌਜਵਾਨ ਪੀੜੀ ਨਸ਼ਿਆਂ ਦੀ ਸ਼ਿਕਾਰ ਹੈ, ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ।ਉਨਾਂ ਨੇ ਹਾਜ਼ਰੀਨ ਨੂੰ ਖੂਨਦਾਨ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਇਸ ਖੂਨ ਨਾਲ ਕਿਸੇ ਗਰੀਬ ਦੀ ਜਾਨ ਬਚਾਈ ਜਾ ਸਕੇ।ਇਸ ਮੌਕੇ ਅੰਮ੍ਰਿਤਪਾਲ ਸਿੰਘ ਕੋਆਰਡੀਨੇਟਰ, ਸੁਖਦੇਵ ਸਿੰਘ ਖੇਤੀਬਾੜੀ ਅਫਸਰ, ਹਰਪ੍ਰੀਤ ਸਿੰਘ ਸਹਾਇਕ ਪ੍ਰਬੰਧਕ, ਦਿਲਬਾਗ ਸਿੰਘ ਗੰਨਮੈਨ, ਜਨਕ ਅਰੋੜਾ ਕੈਸ਼ੀਅਰ, ਵਰਿੰਦਰ ਸਿੰਘ, ਕਰਨ ਬਹਾਦਰ, ਤਜਿੰਦਰ ਕੁਮਾਰ ਆਦਿ ਹਾਜਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media