Thursday, September 24, 2026

ਗੁਰੂ ਨਾਨਕ ਦੇਵ ਯੂਨੀਵਰਸਟੀ ਤੇ ਸ੍ਰੀ ਗੁਰੁ ਰਾਮਦਾਸ ਮੈਡੀਕਲ ਤੇ ਸਾਇੰਸ ਖੋਜ ਸੰਸਥਾ ਦਰਮਿਆਨ ਸਮਝੌਤਾ

PPN1912201708ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੁਨੀਵਰਸਟੀ ਅਤੇ ਸ੍ਰੀ ਗੁਰੁ ਰਾਮ ਦਾਸ ਮੇਡੀਕਲ ਸੰਸਾਇਸ ਤੇ ਖੋਜ ਸੰਸਥਾ ਵਿਚਕਾਰ ਦੋ ਅਹਿਮ ਸਮਝੋਤੇ ਕੀਤੇ ਗਏ।ਜਿਸਦੇ ਤਹਿਤ ਇਹ ਦੋਵੇ ਸੰਸਥਾਵਾਂ ਮੈਡੀਕਲ ਖੇਤਰ ਨਾਲ ਸੰਬੰਧਿਤ ਖੋਜ ਨੁੰ ਵਧਾਵਾ ਦੇਣ ਲਈ ਇਕ ਦੂਜੇ ਨੁੰ ਸਹਿਯੋਗ ਦੇਣਗੀਆ।ਗੁਰੂ ਨਾਨਕ ਦੇਵ ਯੁਨੀਵਰਸਟੀ ਜੋ ਕਿ 1969 ਵਿੱਚ ਹੋਂਦ ਵਿੱਚ ਆਈ ਸੀ।ਉਚੇਰੀ ਵਿਦਿਆ ਦੀ ਪੰਜਾਬ ਦੀ ਇਕ ਮਾਣ ਮੱਤੀ ਸੰਸਥਾ ਹੈ, ਜਿਸ ਨੇ ਹੁਣ ਤੱਕ ਰਾਸਟਰ ਤੇ ਲੋਕਾਂ ਦੀ ਸੇਵਾ ਵਿੱਚ ਵਡਾਮੁੱਲਾ ਯੋਗਦਾਨ ਪਾਇਆ ਅਤੇ ਪਾ ਰਹੀ ਹੈ।ਯੁੁਨੀਵਰਸਟੀ ਵਿੱਚ ਬਹੁਤ ਸਾਰੇ ਅਜਿਹੇ ਵਿਭਾਗ ਹਨ, ਜੋ ਮੇਡੀਕਲ ਖੇਤਰ ਨਾਲ ਸੰਬਿਧਿਤ ਖੋਜ ਤੇ ਪੜਾਈ ਕਰਵਾਉਂਦੇ ਹਨ।ਇਹਨਾਂ ਸਮਝੋਤਿਆ ਦੇ ਤਹਿਤ ਯੂਨੀਵਾਰਸਟੀ ਦੇ ਵਿਦਿਆਰਥੀ ਆਪਣੀ ਖੋਜ ਨਾਲ ਸੰਬਧਿਤ ਪ੍ਰੈਕਟੀਕਲ ਗੁਰੂ ਰਾਮ ਦਾਸ ਮੈਡੀਕਲ ਤੇ ਖੋਜ ਸੰਸਥਾ ਵਿੱਚ ਕਰ ਪਾਉਣਗੇ।ਇਹਨਾਂ ਦੋਵਾ ਸੰਸਥਾਵਾਂ ਨੇ ਵਿਦਿਆਰਥੀਆ ਨੁੰ ਮੈਡੀਕਲ ਨਾਲ ਸੰਬੰਧਿਤ ਖੋਜ ਕਾਰਜ ਤੇ ਪੜਾਈ ਲਈ ਫੀਲਡ ਟ੍ਰੈਨਿੰਗ/ਇੰਟਰਨਸ਼ਿਪ ਅਤੇ ਹੋਸਟਲ ਦੀ ਸਹੂਲਤ ਮਹੁੱਈਆ ਕਰਵਾੳੇਣ ਦਾ ਸਮਝੋਤਾ ਕੀਤਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply