Thursday, September 24, 2026

ਪੰਜਾਬ ਨੈਸ਼ਨਲ ਬੈਂਕ ਵੱਲੋਂ ਰਸੂਲਪੁਰ ਕਲਾਂ ਵਿਖੇ ਕੈਂਪ ਦਾ ਆਯੋਜਨ

PPN1912201709ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਨੈਸ਼ਨਲ ਬੈਂਕ ਸਰਕਲ ਆਫਿਸ ਅੰਮ੍ਰਿਤਸਰ ਨੇ ਪੁਰਾਣੇ ਕਰਜਾ ਖਾਤਿਆਂ ਦਾ ਇੱਕ ਮੁਸ਼ਤ ਨਿਪਟਾਰਾ ਕਰਨ ਵਾਸਤੇ ਆਪਣੀ ਸ਼ਾਖਾ ਰਸੂਲਪੁਰ ਕਲਾਂ ਦੇ ਨਜਦੀਕ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ।ਇਸ ਕੈਂਪ ਦੀ ਪ੍ਰਧਾਨਗੀ ਬਿਸ਼ਵਾਜੀਤ ਸਤਪਥੀ ਉਪ ਅਚੱਲਕ ਪ੍ਰਬੰਧਕ ਲੁਧਿਆਣਾ ਨੇ ਕੀਤੀ।ਅੰਮ੍ਰਿਤਸਰ ਦੇ ਮੰਡਲ ਪ੍ਰਮੁੱਖ ਸਤਿਆਵਾਨ ਉਹਲਾਨ ਸਹਾਇਕ ਮਹਾਂ ਪ੍ਰਬੰਧਕ ਸੁਨੀਲ ਅਨੇਜਾ ਆਗ੍ਰਹਨੀ ਜਿਲ੍ਹਾ ਪ੍ਰਬੰਧਕ ਰਕੇਸ਼ ਖੇੜਾ ਅਤੇ ਪ੍ਰਮੁੱਖ ਜਿਲ੍ਹਾ ਪ੍ਰਬੰਧਕ ਤਰਨ ਤਾਰਨ ਅਮਰੀਕ ਸਿੰਘ ਵੀ ਹਾਜਰ ਸਨ।ਉਪ ਅਚਲ ਪ੍ਰਬੰਧਕ ਸਤਪਥੀ ਨੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਹਮੇਸ਼ਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕਾਂ ਦੇ ਕੋਲ ਜਾ ਕੇ ਹੱਲ ਕਰਨ ਦਾ ਯਤਨ ਕਰਦਾ ਹੈ।ਇਸ ਕੈਂਪ ਨੂੰ ਲਗਾਉਣ ਦਾ ਉਪਦੇਸ਼ ਕਿਸੇ ਰਾਹ ਉਤੇ ਇੱਕ ਕਦਮ ਹੈ।ਇਸ ਮੌਕੇ ਤੇ ਮੰਡਲ ਪ੍ਰਮੁੱਖ ਸਤਿਆਵਾਨ ਉਹਲਾਨ ਨੇ ਲੋਕਾਂ ਨੰੁ ਬੈਂਕ ਦੀਆਂ ਵੱਖ ਵੱਖ ਕਰਜੇ ਅਤੇ ਬੱਚਤ ਸਕੀਮਾਂ ਦੇ ਨਾਲ ਨਾਲ ਏ.ਟੀ.ਐਮ ਦੇ ਨਾਲ ਜੁੜੇ ਹੋਏ ਬੀਮੇ ਦੀ ਵੀ ਜਾਣਕਾਰੀ ਦਿੱਤੀ।ਉਹਨਾ ਨੇ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾਂ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਦਾ ਵੀ ਲੋਕਾਂ ਨੰੁ ਬੀਮਾਂ ਕਰਵਾ ਲੈਣਾ ਚਾਹੀਦਾ ਹੈ।ਇਸ ਮੌਕੇ ਤੇ 191 ਕਰਜਦਾਰਾਂ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਜਿੰਨਾ ਦੀ ਕੁੱਲ ਬਕਾਇਆ 2.18 ਕਰੋੜ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply