ਈ.ਏ.ਐਮ.ਈ ਅਤੇ ਕਾਰਪਸ ਆਫ਼ ਸਿਗਨਲਸ ਜਲੰਧਰ ਨੇ ਸੱਤ-ਸੱਤ ਗੋਲ ਦਾਗੇ
ਨਾਂਦੇੜ, 20 ਦਸੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਪਵਿੱਤਰ ਨਗਰੀ ਹਜੂਰ ਸਾਹਿਬ ਨਾਂਦੇੜ ਵਿਖੇ ਖਾਲਸਾ ਹਾਈ ਸਕੂਲ ਦੇ ਮਿਨੀ ਸਟੇਡੀਅਮ
ਮੈਦਾਨ `ਚੇ ਚੱਲ ਰਹੇ 45ਵੇਂ ਆਲ ਇੰਡੀਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ ਐਂਡ ਸਿਲਵਰ ਕੱਪ ਹਾਕੀ ਮੁਕਾਬਲੇ ਵਿੱਚ ਈ.ਏ.ਐਮ.ਈ ਜੰਲਧਰ ਅਤੇ ਕਾਰਪਸ ਆਫ਼ ਸਿਗਨਲਸ ਜਲੰਧਰ ਟੀਮਾਂ ਨੇ ਆਪਣੇ ਵਿਰੋਧੀਆਂ `ਤੇ ਸੱਤਸੱਤ ਗੋਲ ਦਾਗਕਰ ਦਰਸ਼ਕਾਂ ਦੀ ਵਾਹ-ਵਾਹ ਲੱਟੀ।ਉਥੇ ਹੀ ਧਿਆਨਚੰਦ ਹਾਕੀ ਕਲੱਬ ਨਾਗਪੁਰ ਅਤੇ ਆਰਟਿਲਰੀ ਸੇਂਟਰ ਹੈਦਰਾਬਾਦ ਦੀਆਂ ਟੀਮਾਂ ਨੇ ਵੀ ਆਪਣੇ ਪ੍ਰਤੀਸਪਰਧੀਆਂ ਨੂੰ ਸੌਖ ਵਲੋਂ ਹਰਾ ਦਿੱਤਾ । ਉਪਰੋਕਤ ਖੇਡ ਮੁਕਾਬਲੇ ਦੇ ਸੰਬੰਧ ਵਿੱਚ ਜਿਆਦਾ ਸਮਾਚਾਰ ਇਹ ਹੈ ਕਿ ਨਾਂਦੇੜ (ਮਹਾਰਾਸ਼ਟਰ) ਵਿੱਚ ਸ਼ਰੋਮਣਿ ਦੁਸ਼ਟ ਦਮਨ ਕਰੀੜਾ ਜਵਾਨ ਮੰਡਲ ਸੰਸਥਾ ਦੇ ਤਤਵਾਵਧਾਨ ਵਿੱਚ 45ਵੀਆਂ ਸੰਪੂਰਣ ਭਾਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੋਲਡ ਐਂਡ ਸਿਲਵਰ ਕੱਪ ਹਾਕੀ ਮੁਕਾਬਲੇ ਜਾਰੀ ਹਨ।ਜਿਸ ਦੇ ਦੂਜੇ ਦਿਨ ਪਹਿਲਾ ਮੈਚ ਇਏਮਈ ਜੰਲਧਰ ਅਤੇ ਏਲੇਵੇਨ ਸਟਾਰ ਅਮਰਾਵਤੀ ਦਰਮਿਆਨ ਖੇਡਿਆ ਗਿਆ।ਜਿਸ ਵਿੱਚ ਜਲੰਧਰ ਨੇ ਅਮਰਾਵਤੀ ਨੂੰ 7 ਦੇ ਮੁਕਾਬਲੇੇ ਸਿਫ਼ਰ ਗੋਲਾਂ ਨਾਲ ਹਰਾਇਆ।ਜਲੰਧਰ ਨੇ ਪਹਿਲੇ ਹਾਫ ਦੇ 33ਵੇਂ ਮਿੰਟ ਵਿੱਚ ਸੁਲੇਂਦਰ ਮੁੰਡਿਆ ਨੇ ਪਹਿਲਾ ਮੈਦਾਨੀ ਗੋਲ ਕਰਦੇ ਹੋਏ ਟੀਮ ਦਾ ਖਾਤਾ ਖੋਲਿਆ।ਦੂਜੇ ਹਾਫ ਵਿੱਚ ਮੁੰਡਿਆ ਨੇ 65ਵੇਂ ਮਿੰਟ ਵਿੱਚ ਫਿਰ ਇੱਕ ਗੋਲ ਦਾਗਿਆ।ਉਸ ਤੋਂ ਪਹਿਲਾਂ 38ਵੇਂ ਮਿੰਟ ਵਿੱਚ ਪ੍ਰਭਜੋਤ ਸਿੰਘ, 42ਵੇਂ ਮਿੰਟ ਵਿੱਚ ਮਿਹਰ ਸਿੰਘ ਅਤੇ 57ਵੇਂ ਮਿੰਟ ਵਿਚ ਇਮਾਨ ਸੋਏ ਮੁਰੁਮ (ਕਪਤਾਨ) ਨੇ ਗੋਲ ਦਾਗ ਕੇ ਜਿੱਤ ਦੀ ਬੁਨਿਆਦ ਪੱਕੀ ਕਰ ਦਿੱਤੀ ।ਖੇਡ ਦੇ ਅੰਤਿਮ ਪਲਾਂ ਵਿੱਚ ਪੱਪੂ ਚੌਹਾਨ ਨੇ 67ਵੇਂ ਅਤੇ 68ਵੇਂ ਮਿੰਟ ਵਿੱਚ ਲਗਾਤਾਰ ਗੋਲ ਕਰਦੇ ਹੋਏ ਜਿੱੱਤ ਨੂੰ ਵੱਡੀ ਬਣਾ ਦਿੱਤਾ । 
ਅੱਜ ਸੰਪਨ ਹੋਏ ਦੂਜੇ ਸੰਘਰਸ਼ਪੂਰਨ ਮੈਚ ਵਿੱਚ ਨਾਗਪੁਰ ਦੇ ਧਿਆਨ ਚੰਦ ਹਾਕੀ ਕਲੱਬ ਨੇ 2 ਗੋਲਾਂ ਦੇ ਮੁਕਾਬਲੇ 1 ਗੋਲ ਨਾਲ ਏ.ਓ.ਸੀ ਹੈਦਰਾਬਾਦ ਨੂੰ ਹਰਾਇਆ।ਨਾਗਪੁਰ ਨੇ ਆਪਣਾ ਪਹਿਲਾ ਗੋਲ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨਾਲ ਸਾਕਿਬ ਰਹੀਮ ਨੇ ਇਹ ਗੋਲ ਕਰ ਲੀਡ ਦਿਵਾਈ।ਸਾਕਿਬ ਰਹੀਮ ਨੇ 37ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰ ਕੇ ਫਰਕ ਵਧਾਇਆ।ਹੈਦਰਾਬਾਦ ਦੀ ਟੀਮ ਨੇ ਕਈ ਮੌਕੇ ਗਵਾਉਣ ਦੇ ਬਾਅਦ ਖੇਡ ਦੇ 51ਵੇਂ ਮਿੰਟ ਵਿੱਚ ਗੋਲ ਕਰਨੇ ਵਿੱਚ ਸਫਲਤਾ ਪਾਈ, ਖਿਡਾਰੀ ਸਚਿਨ ਰਾਠੌਰ ਨੇ ਇਹ ਗੋਲ ਕੀਤਾ ਅਤੇ ਨਾਗਪੁਰ ਦੀ ਧਿਆਨ ਚੰਦ ਹਾਕੀ ਕਲੱਬ ਜੇਤੂ ਰਹੀ।
ਤੀਜਾ ਮੈਚ ਆਰਟਿਲਰੀ ਸੈਂਟਰ ਹੈਦਰਾਬਾਦ ਅਤੇ ਭੁਸਾਵਲ ਰੇਲਵੇ ਦਰਮਿਆਨ ਹੋਇਆ।ਜਿਸ ਵਿਚ ਹੈਦਰਾਬਾਦ 5-0 ਨਾਲ ਜੇਤੂ ਰਹੀ ।ਹੈਦਰਾਬਾਦ ਵਲੋਂ ਰਾਜੇਸ਼ ਲਾਕਰਾ ਨੇ 2 ਅਤੇ ਅਮਿਤ ਕਿਰਕਿਟਾ ਨੇ 2 ਗੋਲ ਕੀਤੇ ਜਦਕਿ ਆਨੰਦ ਕੁਜਰ ਨੇ ਇੱਕ ਗੋਲ ਕੀਤਾ।ਹੈਦਰਾਬਾਦ ਨੇ 17,21,23,37 ਅਤੇ 42 ਵੇਂ ਮਿੰਟ `ਤੇ ਗੋਲ ਕਰਦੇ ਹੋਏ ਦਰਸ਼ਕਾਂ ਨੂੰ ਬੰਨ ਰੱਖਿਆ।ਭੁਸਾਵਲ ਦੀ ਟੀਮ ਚੰਗਾ ਖੇਡ ਖੇਡਣ ਦੇ ਬਾਵਜੂਦ ਵੀ ਗੋਲ ਕਰਨ ਵਿੱਚ ਅਸਫਲ ਸਾਬਤ ਹੋਈ।
ਅੱਜ ਦੁਪਹਿਰ ਚੌਥਾ ਮੈਚ ਆਯਾਨ ਕਲੱਬ ਔਰੰਗਾਬਾਦ ਅਤੇ ਕਾਰਪਸ ਆਫ਼ ਸਿਗਨਲਸ ਜੰਲਧਰ ਟੀਮ ਦਰਮਿਆਨ ਹੋਇਆ।ਇਹ ਮੈਚ ਜਲੰਧਰ ਨੇ 7 ਗੋਲਾਂ ਦੇ ਮੁਕਾਬਲੇ 1 ਗੋਲ ਨਾਲ ਜਿੱਤ ਲਿਆ।ਸ਼ੁਰੂਆਤ ਦੋਨਾਂ ਟੀਮਾਂ ਨੇ ਇੱਕ ਦੂਜੇ `ਤੇ ਹਮਲਾਵਰ ਹੋ ਕੇ ਕੀਤੀ। ਲੇਕਿਨ ਜੰਲਧਰ ਨੇ ਜਿਵੇਂ ਹੀ 12ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ ਤਾਂ ਖੇਡ ਦਾ ਰੁਖ਼ ਬਦਲ ਗਿਆ।ਜਲੰਧਰ ਦੀ ਟੀਮ ਵਿੱਚ ਫੁਰਤੀ ਆ ਗਈ ਅਤੇ ਔਰੰਗਾਬਾਦ ਦੀ ਟੀਮ ਥੋੜ੍ਹਾ ਜਿਹਾ ਡਿਫੈਂਸ ਵਿੱਚ ਆ ਗਈ।ਪਹਿਲਾ ਗੋਲ ਪੈਨਲਟੀ ਕਾਰਨਰ ਨਾਲ ਹੋਇਆ ਜਿਸ ਨੂੰ ਵਿਨਏ ਰਾਠੌਰ ਨੇ ਕੀਤਾ।ਬਾਅਦ ਵਿੱਚ ਜਲੰਧਰ ਨੇ 17ਵੇ ਮਿੰਟ `ਚ ਅਰੁਣ ਕੁਮਾਰ ਤੇ 18ਵੇਂ ਮਿੰਟ `ਚ ਨਰਿੰਦਰਪਾਲ ਸਿੰਘ ਨੇ ਲਗਾਤਾਰ ਗੋਲ ਕੀਤੇ।ਜਵਾਬ ਵਿੱਚ ਔਰੰਗਾਬਾਦ ਨੇ 28ਵੇਂ ਮਿੰਟ ਵਿੱਚ ਪੈਨਲਟੀ ਸ਼ੂਟ ਨੂੰ ਗੋਲ ਵਿੱਚ ਤਬਦੀਲ ਕੀਤਾ ।ਇਹ ਗੋਲ ਆਮਾਨਸ਼ੇਖ ਨੇ ਕੀਤਾ, ਲੇਕਿਨ ਜਲੰਧਰ ਨੇ ਜਵਾਬੀ ਹਮਲੇ ਤਜ਼ ਕਰਦੇ ਹੋਏ 32, 36,43 ਅਤੇ 54ਵੇਂ ਮਿੰਟ ਵਿੱਚ ਲਗਾਤਾਰ ਗੋਲ ਕਰ ਟੀਮ ਨੂੰ ਵੱਡੀ ਲੀਡ ਦਿਵਾ ਦਿੱਤੀ।ਜਲੰਧਰ ਦੇ ਰਜਨੀਸ਼ ਨੇ 2 ਗੋਲ ਕੀਤੇ।ਲੱਕੀ ਰਜ਼ਾਕ ਅਤੇ ਰਾਜ ਕੁਮਾਰ ਨੇ ਇੱਕਇੱਕ ਗੋਲ ਕੀਤਾ।ਪੰਜ ਦੇ ਰੂਪ ਵਿਚ ਸਬਰ ਵਾਘ, ਏ.ਜੀ ਪ੍ਰੇਇਸ, ਰਾਜਕੁਮਾਰ ਝਾਅ, ਨਾਨੇਹ ਬੀ. ਅਤੇ ਅਧਿਕਾਰੀ ਦੇ ਰੂਪ ਵਿੱਚ ਐਚ.ਐਸ ਸੋਖੀ, ਇੰਦਰਪਾਲ ਸਿੰਘ, ਏ.ਡੀ ਰਿਜ਼ਵਾਨ ਖਾਨ ਅਤੇ ਪ੍ਰਦੀਪ ਐਮ.ਜੀ.ਪੀ ਨੇ ਕਾਰਜ ਕੀਤਾ।ਪ੍ਰਬੰਧ ਕਮੇਟੀ ਦੇ ਗੁਰਮੀਤ ਸਿੰਘ ਨਵਾਬ ਅਤੇ ਸਾਰੇ ਅਧਿਕਾਰੀਆਂ ਨੇ ਖੇਡਾਂ ਦਾ ਸੰਚਾਲਨ ਕੀਤਾ ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਜਿੱਤਿਆ ਹੈਵੀਅਸਟ ਡੈਡਲਿਫਟ ਮੁਕਾਬਲੇ ’ਚ ਸੋਨ ਤਗਮਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …
Punjab Post Daily Online Newspaper & Print Media