
ਬਠਿੰਡਾ, 26 ਜੁਲਾਈ (ਜਸਵਿੰਦਰ ਸਿੰਘ ਜੱਸੀ)- ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਵਿੰਗ ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਪਿੰਡ ਜੀਂਦਾ ਦੀ ਬਰਾਂਚ ਐਮਰਜੈਂਸੀ ਬਲੱਡ ਡੋਨਰਜ਼ ਸੁਸਾਇਟੀ ਵੱਲੋਂ ਸਵ: ਅਮਰਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਇੱਕ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 42 ਵਲੰਟੀਅਰਾਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਸਵ: ਅਮਰਜੀਤ ਕੌਰ ਧਰਮਪਤਨੀ ਜੁਗਰਾਜ ਸਿੰਘ ਦੀ ਯਾਦ ਵਿੱਚ ਪਿੰਡ ਜੀਂਦਾ ਵਿਖੇ ਲਗਾਏ ਗਏ ਇਸ 12ਵੇਂ ਖ਼ੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਨੇ 42 ਯੂਨਿਟਾਂ ਖ਼ੂਨ ਇਕੱਤਰ ਕੀਤਾ। ਪਿੰਡ ਦੇ ਸਮਾਜ ਸੇਵੀ ਡਾ.ਕੇਵਲ ਜੀਂਦਾ ਨੇ ਇਸ ਮੌਕੇ ਕਿਹਾ ਕਿ ਖ਼ੂਨਦਾਨ ਦੀ ਇਹ ਮੁਹਿੰਮ ਪਿੰਡ ਦੇ ਘਰ-ਘਰ ਪਹੁੰਚ ਚੁੱਕੀ ਹੈ ਅਤੇ ਪਿੰਡ ਵਾਸੀ ਇਸ ਮਾਨਵੀ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹਨ। ਬਲੱਡ ਡੋਨਰਜ਼ ਸੁਸਾਇਟੀ ਦੇ ਪਰਧਾਨ ਮਨਪ੍ਰੀਤ ਮਿੱਠਾ, ਮੈਂਬਰ ਸੁਖਨਿੰਦਰ ਸਿੰਘ ਵੈਲਡਰ, ਕੇਵਲ ਸਿੰਘ ਦਰਜ਼ੀ, ਲਾਇਬਰੇਰੀ ਦੇ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਮਾ:ਸਰਬਜੀਤ ਸਿੰਘ ਅਤੇ ਖਜ਼ਾਨਚੀ ਦਿਲਬਾਗ ਸਿੰਘ ਨੇ ਕੈਂਪ ਨੂੰ ਸਫਲ ਬਨਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਅਪੀਲ ਕੀਤੀ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਇਸ ਜੀਵਨ ਰੱਖਿਅਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਯੂਨਾਈਟਿਡ ਐਂਬੂਲੈਂਸ ਬ੍ਰੀਗੇਡ ਡਵੀਜਨ ਦੇ ਫਸਟ ਏਡਰ ਜੁਗਲ ਅਰੋੜਾ, ਹਰਬੰਸ ਰੋਮਾਣਾ, ਗੁਰਸੇਵਕ ਬੀੜਵਾਲਾ ਅਤੇ ਗੋਰਾ ਸ਼ਮੀਰੀਆ ਨੇ ਖ਼ੂਨਦਾਨੀਆਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕੀਤਾ ਅਤੇ ਖ਼ੂਨਦਾਨ ਪ੍ਰੀਤ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ। ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਖ਼ੂਨਦਾਨ ਦੇ ਨਾਲ ਨਾਲ ਸਾਨੂੰ ਫਸਟ ਏਡ ਦਾ ਗਿਆਨ ਹਾਸਲ ਕਰਨ ਲਈ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸ਼ਰਧਾਂਜਲੀ ਸਮਾਗਮ ਦੌਰਾਨ ਲਾਇਬਰੇਰੀ ਪ੍ਰਧਾਨ ਅਮਰਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਵੀ ਸ਼ਰਧਾ ਸੁਮਨ ਭੇਂਟ ਕੀਤੇ। ਅੰਤ ਵਿੱਚ ਸਾਰੇ ਖ਼ੂਨਦਾਨੀਆਂ ਅਤੇ ਪਿੰਡ ਵਾਸੀਆਂ ਦਾ ਕੈਂਪ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ 12 ਜੁਲਾਈ ਨੂੰ
ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਆਈ.ਏ.ਐਸ ਨੇ …
Punjab Post Daily Online Newspaper & Print Media