ਬਠਿੰਡਾ, 26 ਜੁਲਾਈ (ਜਸਵਿੰਦਰ ਸਿੰਘ ਜੱਸੀ)- ਅਣਪਛਾਤੇ ਚੋਰਾ ਵੱਲੋ ਦੁਕਾਨ ਦੇ ਤਾਲੇ ਖੋਲ ਕੇ ਲੱਖਾ ਰੁਪਏ ਦੇ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਚੋਰੀ ਸੰਬੰਧੀ ਜਾਣਕਾਰੀ ਦਿੰਦੀਆ ਦੁਕਾਨ ਦੇ ਮਾਲਕ ਸੱਤਪਾਲ ਨੇ ਦੱਸਿਆ ਕਿ ਉਸਦੀ ਦੁਕਾਨ ਸਥਾਨਕ ਕੋਰਟ ਰੋਡ ਮਹਿਣਾ ਚੌਕ ਵਿਚ ਗਰੋਵਰ ਹੈਡਲੂਮ ਤੇ ਸਿਲਕ ਹਾਊਸ ਹੈ ਬੀਤੀ ਦੇਰ ਰਾਤ ਉਹ ਆਪਣੀਆ ਦੁਕਾਨ ਬੰਦ ਕਰਕੇ ਘਰ ਗਏ ਸੀ ਸਵੇਰੇ ਜਦੋ ਉਨ੍ਹਾਂ ਦਾ ਭਤੀਜਾ ਸਕੂਲ ਜਾ ਰਿਹਾ ਸੀ ਤਾ ਉਸ ਨੇ ਦੱਸਿਆ ਕਿ ਦੁਕਾਨ ਦੇ ਤਾਲੇ ਨਹੀ ਹਨ ਤੇ ਸ਼ਟਰ ਖੁੱਲਾ ਪਿਆ ਜਦੋ ਉਨ੍ਹਾਂ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਵਿਚ ਕੁੱਝ ਕੀਮਤੀ ਸੂਟ ਤੇ ਗੱਲੇ ਵਿਚੋ ਪੈਸੇ ਕੋਈ ਅਣਪਛਾਤੇ ਚੋਰ ਚੋਰੀ ਕਰ ਲੈ ਗਏ ਇਸ ਸੰਬੰਧੀ ਉਨ੍ਹਾਂ ਵੱਲੋ ਇਸ ਚੋਰੀ ਦੀ ਸੂਚਨਾਂ ਕੋਤਵਾਲੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਦੁਕਾਨ ਵਿਚ ਕੁੱਝ ਵੱਡੇ ਲਿਫਾਫੇ ਵੀ ਬਰਾਮਦ ਹੋਏ ਹਨ, ਜਿਨਾਂ ਵਿਚ ਵੱਡੀ ਗਿਣਤੀ ਵਿਚ ਸੂਟ ਭਰ ਕੇ ਲਿਜਾਇਆ ਗਏ। ਦੁਕਾਨਦਾਰ ਅਨੁਸਾਰ ਉਨ੍ਹਾਂ ਦਾ ਲਗਭਗ 8 ਤੋ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …