Wednesday, August 12, 2026

ਦੋ ਦਿਨਾ ਜਿਲਾ ਪੱਧਰੀ ਖੇਡ ਮੁਕਾਬਲੇ ਸਮਾਪਤ

 PPN2112201711ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜਿਲਾ ਪੱਧਰੀ ਖੇਡ ਕੰਪੀਟੀਸ਼ਨ ਮੈਨ ਤੇ ਵੂਮੈਨ ਮਿਤੀ 20 ਦਸੰਬਰ ਤੋਂ 21 ਦਸੰਬਰ ਤੱਕ ਕਰਵਾਏ ਜਾ ਰਹੇ ਸੀ। ਅੱਜ ਇਨਾਂ ਖੇਡਾਂ ਦੇ ਆਖਰੀ ਦਿਨ ਸ੍ਰ ਇੰਦਰਜੀਤ ਸਿੰਘ ਪਿ੍ਰੰਸਪਲ ਖਾਲਸਾ ਕਾਲਜੀਏਟ ਸਕੂਲ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਮੈਡਲ ਤਕਸੀਮ ਕੀਤੇ।
ਪਿ੍ਰੰਸੀਪਲ ਨੇ ਖਿਡਾਰੀਆਂ ਨੂੰ ਕਿਹਾ ਕਿ ਜਿਲਾ ਪੱਧਰੀ ਖੇਡ ਮੁਕਾਬਿਲਆਂ ਵਿੱਚ ਹਜ਼ਾਰਾਂ ਖਿਡਾਰੀਆਂ ਵੱਲੋਂ ਸ਼ਮੂਲੀਅਤ ਕਰਨਾ ਇਹ ਗਵਾਹੀ ਭਰਦਾ ਹੈ ਕਿ ਸੂਬੇ ਦਾ ਖੇਡ ਖੇਤਰ ਹੋਰ ਵੀ ਤਰੱਕੀ ਕਰੇਗਾ।ਜਿਲਾ ਖੇਡ ਅਫਸਰ ਸ੍ਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਮੈਨ-ਵੂਮੈਨ ਦੇ ਜਿਮਨਾਸਟਿਕ, ਐਥਲੈਟਿਕਸ, ਫੁੱਟਬਾਲ, ਬਾਸਕਿਟਬਾਲ, ਖੋ-ਖੋ, ਟੇਬਲ ਟੈਨਿਸ ਦੌਰਾਨ ਚੈਪੀਅਨ ਤੇ ਮੋਹਰੀ ਰਹੇ ਖਿਡਾਰੀਆਂ ਤੇ ਟੀਮਾਂ ਨੂੰ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਪ੍ਰਦਰਸ਼ਣ ਕਰਨ ਦਾ ਮੌਕਾ ਦਿੱਤਾ ਜਾਵੇਗਾ। PPN2112201710
ਅੰਮਿ੍ਤਸਰ ਵਿਖੇ ਹੋਈਆਂ ਜਿਲਾ ਪੱਧਰੀ ਖੇਡਾਂ ਦੇ ਨਤੀਜਿਆਂ ਅਨੁਸਾਰ ਫੁੱਟਬਾਲ ਪੁਰਸ਼ ਵਿੱਚ ਪਹਿਲਾ ਸਥਾਨ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ; ਦੂਜਾ ਸਥਾਨ ਕੁਲਜੀਤ ਫੁੱਟਬਾਲ ਅਕੈਡਮੀ ਭਲਾ ਪਿੰਡ, ਫੁੱਟਬਾਲ ਵੂਮੈਨ ਵਿੱਚ ਪਹਿਲਾ ਸਥਾਨ ਦਸ਼ਮੇਸ਼ ਪਬਲਿਕ ਸਕੂਲ ਕੋਟਲਾ ਸੁਲਤਾਨ; ਖੋ-ਖੋ ਪੁਰਸ਼ ਅਤੇ ਔਰਤਾਂ ਵਿੱਚ ਪਹਿਲਾ ਸਥਾਨ ਹਰਸ਼ਾ ਛੀਨਾ; ਜਿਮਨਾਸਟਿਕ ਰਿਧਮ ਵਿੱਚ ਪਹਿਲਾ ਸ਼ੁਭਮ ਆਰਿਆ, ਜਿਮਨਾਸਟਿਕ ਫਲੋਰ ਵਿੱਚ ਪਹਿਲਾ ਸਥਾਨ ਪ੍ਰੇਮ ਕੁਮਾਰ ਨੇ ਹਾਸਲ ਕੀਤਾ।
ਇਸ ਮੌਕੇ ਸਟੇਜ ਸੰਚਾਲਨ ਮਨਿੰਦਰ ਸਿੰਘ ਨੇ ਕੀਤਾ।ਗੁਰਿੰਦਰ ਸਿੰਘ ਹੁੰਦਲ ਸੀਨੀਅਰ ਸਹਾਇਕ, ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਦਲਜੀਤ ਸਿੰਘ ਫੁੱਟਬਾਲ ਕੋਚ, ਗੁਰਮੀਤ ਸਿੰਘ ਬਾਸਕਿਟਬਾਲ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ, ਸਿਮਰਜੀਤ ਸਿੰਘ ਸਾਈਕਲਿੰਗ ਕੋਚ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply