ਸਮਰਾਲਾ, 21 ਦਸੰਬਰ (ਪੰਜਾਬ ਪੋਸਟ- ਕੰਗ) – ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਆਰੀਆ ਸਮਾਜ ਮੰਦਿਰ ਕਮੇਟੀ ਸਮਰਾਲਾ ਵੱਲੋਂ ਸਕੂਲ ਦੇ 40 ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ।ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਮੇਟੀ ਦੇ ਪ੍ਰਧਾਨ ਅੰਬਰੀਸ਼ ਕੁਮਾਰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਰਮ ਸਾਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਸਿੱਖਿਆ ਦਿੰਦੇ ਹਨ।ਇਸ ਲਈ ਹਰ ਸਾਲ ਇਲਾਕੇ ਵਿੱਚ ਇਸ ਕਮੇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕੀਤੀ ਜਾਂਦੀ ਹੈ।ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਖਜਾਨਚੀ ਕਹਾਣੀਕਾਰ ਸੰਦੀਪ ਤਿਵਾੜੀ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪੜਾਈ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਭਰੋਸਾ ਦਿੱਤਾ ਕਿ ਅੱਗੇ ਤੋਂ ਵੀ ਮੰਦਿਰ ਕਮੇਟੀ ਲੋੜਵੰਦ ਵਿਦਿਆਰਥੀਆਂ ਦੀ ਹਰ ਤਰਾਂ ਦੀ ਮੱਦਦ ਕਰਦੀ ਰਹੇਗੀ।ਸਕੂਲ ਮੁੱਖੀ ਮੇਘ ਦਾਸ ਜਵੰਦਾ ਨੇ ਆਰੀਆ ਸਮਾਜ ਮੰਦਿਰ ਕਮੇਟੀ ਦੇ ਦਾਨੀ ਸੱਜਣਾ ਧੰਨਵਾਦ ਕਰਦਿਆਂ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟਾਂ ਦੀ ਸਖਤ ਜਰੂਰਤ ਸੀ, ਜਿਸ ਨਾਲ ਉਨਾਂ ਦੀ ਪੜਾਈ ਵਿੱਚ ਵਿਘਨ ਪੈ ਰਿਹਾ ਸੀ।ਦਾਨੀ ਸੱਜਣਾਂ ਵੱਲੋਂ ਅਜਿਹੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਕੇ ਵੱਡਾ ਪਰਉਪਕਾਰ ਕੀਤਾ ਹੈ।ਇਸ ਮੌਕੇ ਸਕੂਲ ਸਟਾਫ ਦੇ ਗੁਰਮੁੱਖ ਸਿੰਘ, ਰਾਜੇਜ਼ ਕੁਮਾਰ, ਅਮਨਦੀਪ ਕੌਰ, ਅਰਮਿੰਦਰ ਕੌਰ, ਹਰਮੇਸ਼ ਕੌਰ, ਦਿਆਲ ਕੌਰ, ਸੰਜੇਪੁਰੀ, ਟੀਟੂ ਜੀ, ਕਮਲਪ੍ਰੀਤ ਕੌਰ, ਰਾਜਵੀਰ ਸਿੰਘ, ਮੈਡਮ ਪ੍ਰੀਤੀ, ਦਵਿੰਦਰਜੀਤ ਸਿੰਘ, ਦਲਜੀਤ ਕੌਰ, ਰਛਪਾਲ ਕੌਰ, ਜਸਪ੍ਰੀਤ ਕੌਰ, ਦਮਨਪ੍ਰੀਤ ਕੌਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media