Thursday, August 13, 2026

10ਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ ਸਬੰਧੀ ਅਧਿਆਪਕ ਚੇਤਨਾ ਮੰਚ ਦੀ ਮੀਟਿੰਗ ਹੋਈ

ਸਮਰਾਲਾ, 22 ਦਸੰਬਰ (ਪੰਜਾਬ ਪੋਸਟ- ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਮੀਟਿੰਗ ਮੰਚ ਦੇ ਪ੍ਰਧਾਨ ਲੈਕਚਰਾਰ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੰਚ ਵੱਲੋਂ 10ਵੀਂ ਜਮਾਤ ਦੀ ਲਈ ਜਾਂਦੀ ਸਲਾਨਾ ਵਜ਼ੀਫਾ ਪ੍ਰੀਖਿਆ ਜੋ ਇਸ ਵਾਰੀ 4 ਫਰਵਰੀ, 2018 ਦਿਨ ਐਤਵਾਰ ਨੂੰ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਲਈ ਜਾਣੀ ਹੈ, ਸਬੰਧੀ ਚਰਚਾ ਕੀਤੀ ਗਈ।ਇਸ ਮੀਟਿੰਗ ਦੌਰਾਨ ਇਹ ਪਾਸ ਕੀਤਾ ਗਿਆ ਗਿਆ ਇਸ ਵਾਰ ਦੀ ਵਜ਼ੀਫਾ ਪ੍ਰੀਖਿਆ ਵਿੱਚ ਇੱਕ ਇੱਕ ਨੰਬਰ ਦੇ ਓਬਜੈਕਟਿਵ ਟਾਈਪ 150 ਪ੍ਰਸ਼ਨ ਪੁੱਛੇ ਜਾਣਗੇ।ਜਿਸ ਵਿੱਚ ਅੰਗਰੇਜ਼ੀ, ਹਿਸਾਬ, ਸਾਇੰਸ, ਸਮਾਜਿਕ ਸਿੱਖਿਆ ਅਤੇ ਮੈਂਟਲ ਐਬਇਲਟੀ ਵਿੱਚੋਂ ਹਰੇਕ ਵਿਸ਼ੇ ਦੇ 30-30 ਅੰਕਾਂ ਦੇ ਪ੍ਰਸ਼ਨ ਪੁੱਛੇ ਜਾਣਗੇ ਅਤੇ ਇਸ ਵਜ਼ੀਫਾ ਪ੍ਰੀਖਿਆ ਦਾ ਸਮਾਂ ਢਾਈ ਘੰਟੇ ਦਾ ਹੋਵੇਗਾ। ਇਸ ਵਜ਼ੀਫਾ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ, ਇਸ ਪ੍ਰੀਖਿਆ ਵਿੱਚ ਸਮਰਾਲਾ ਤਹਿਸੀਲ ਤੋਂ ਬਾਹਰੋਂ ਬੱਚੇ ਵੀ ਭਾਗ ਲੈ ਸਕਦੇ ਹਨ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮਨੋਜ ਕੁਮਾਰ, ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ), ਰਾਜੇਸ਼ ਕੁਮਾਰ, ਮੱਖਣ ਸਿੰਘ, ਦਰਸ਼ਨ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਪ੍ਰੇਮ ਨਾਥ, ਸਤਿੰਦਰ ਸਿੰਘ ਸਮਰਾਲਾ, ਜੈਦੀਪ ਮੈਨਰੋ, ਇੰਦਰਜੀਤ ਸਿੰਘ ਕੰਗ, ਕਮਲਜੀਤ ਘੁੰਗਰਾਲੀ ਸਿੱਖਾਂ, ਜਸਵਿੰਦਰ ਸਿੰਘ, ਸੁਰਿੰਦਰ ਵਰਮਾ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply