Thursday, August 13, 2026

ਸ਼੍ਰੋਮਣੀ ਗੁਰਮਤਿ ਪ੍ਰਚਾਰ ਸਭਾ ਦੇ ਮੁੱਖ ਸੇਵਾਦਾਰ ਲਖਵੀਰ ਬਲਾਲਾ ਨੂੰ ਸਦਮਾ, ਸੱਸ ਦਾ ਦੇਹਾਂਤ

ਸਮਰਾਲਾ, 22 ਦਸੰਬਰ (ਪੰਜਾਬ ਪੋਸਟ- ਕੰਗ) – ਸ਼੍ਰੋਮਣੀ ਗੁਰਮਤਿ ਪ੍ਰਚਾਰ ਸਭਾ ਸਮਰਾਲਾ ਦੇ ਮੁੱਖ ਸੇਵਾਦਾਰ ਲਖਵੀਰ ਸਿੰਘ ਬਲਾਲਾ ਦੀ ਸੱਸ ਮਾਤਾ ਬਲਵਿੰਦਰ ਕੌਰ ਦਾ ਆਈ.ਵੀ.ਵਾਈ ਹਸਪਤਾਲ ਮੋਹਾਲੀ ਵਿਖੇ ਦੇਹਾਂਤ ਹੋ ਗਿਆ ਹੈ, ਜੋ ਪਿਛਲੇ ਦਿਨਾਂ ਤੋਂ ਬਿਮਾਰ ਹੋਣ ਕਾਰਨ ਉਥੇ ਦਾਖਲ ਸਨ।ਭਾਈ ਲਖਵੀਰ ਸਿੰਘ ਬਲਾਲਾ ਨਾਲ ਸਮਰਾਲਾ ਸ਼ਹਿਰ ਦੀਆਂ ਵੱਖ ਵੱਖ ਸਾਹਿਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਮਾਤਾ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਵੱਖ ਵੱਖ ਜਥੇਬੰਦੀਆਂ ਵਿੱਚ ਲੇਖਕ ਮੰਚ (ਰਜਿ.) ਸਮਰਾਲਾ ਦੇ ਸਰਪ੍ਰਸਤ ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਪੈਰਾ ਮੈਡੀਕਲ ਆਗੂ ਹਰਜਿੰਦਰ ਪਾਲ ਸਿੰਘ, ਜੈਵਿਕ ਖੇਤੀ ਮਿਸ਼ਨ ਦੇ ਜਸਵੀਰ ਸਿੰਘ ਘੁਲਾਲ, ਸ਼੍ਰੋਮਣੀ ਗੁਰਮਤਿ ਪ੍ਰਚਾਰ ਸਭਾ ਦੇ ਡਾਕਟਰ ਤੇਜਿੰਦਰ ਸਿੰਘ ਡੈਂਟਲ ਸਰਜਨ, ਹਰਮੀਤ ਸਿੰਘ ਢੰਡੇ, ਬੰਤ ਸਿੰਘ ਖਾਲਸਾ ਅਤੇ ਹਰਪ੍ਰੀਤ ਸਿੰਘ ਖਾਲਸਾ ਆਦਿ ਆਗੂਆਂ ਨੇ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟਾਇਆ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply