Thursday, June 11, 2026

ਪੀ.ਐਸ.ਈ.ਬੀ ਇੰਪ: ਜੁਆਇੰਟ ਫੋਰਮ ਪੰਜਾਬ ਵਲੋਂ ਗੇਟ ਰੈਲੀ

PPN2312201710ਧੂਰੀ, 23 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਪੀ.ਐਸ.ਈ.ਬੀ ਇੰਪ: ਜੁਆਇੰਟ ਫੋਰਮ ਪੰਜਾਬ ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਾਮਿਆਂ ਨੇ ਗੇਟ ਰੈਲੀ ਕੀਤੀ।ਜਿਸ ਦੀ ਪ੍ਰਧਾਨਗੀ ਰਣਜੀਤ ਸਿੰਘ ਧੂਰਾ, ਜੋਗਾ ਸਿੰਘ ਲਾਂਗੜੀਆ, ਦਲਵੀਰ ਸਿੰਘ ਘਨੌਰ ਅਤੇ ਕੇਹਰ ਸਿੰਘ ਨੇ ਕੀਤੀ।ਇਹ ਗੇਟ ਰੈਲੀ ਪਾਵਰ ਕਾਮ ਥਰਮਲ ਪਲਾਟ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਕੀਤੀ ਗਈ।ਮੁਲਾਜ਼ਮਾਂ ਨੇ ਸਾਂਝੇ ਤੋਰ `ਤੇ ਪੀ.ਐਸ.ਈ.ਬੀ ਇੰਪ: ਜੁਆਇੰਟ ਫੋਰਮ ਪੰਜਾਬ ਦੇ ਮੰਗ ਪੱਤਰ ਅਨੁਸਾਰ ਮੁਲਾਜਮਾਂ ਦਾ ਪੇਅ ਬੈਡ, ਪ੍ਰੋਫੀਸ਼ੈਸੀ, ਪਦ ਉਨਤੀ ਸਕੇਲ ਦਾ ਲਾਭ, ਖਾਲੀ ਅਸਾਮੀਆਂ ਭਰਨ, ਸਹਾਇਕ ਸਾਈਲ ਬਣਾਉਣ ਆਦਿ ਮੰਗ ਕੀਤੀ।ਇਲਾਵਾ ਸਾਥੀ ਹਰਦੇਵ ਸਿੰਘ, ਅਮਰਜੀਤ ਸਿੰਘ, ਸਵਰਨ ਸਿੰਘ, ਰਾਜਪਾਲ, ਬਲਦੇਵ ਸਿੰਘ, ਲਖਵੀਰ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਨੇ ਸਮੂਲੀਅਤ ਕਰ ਕੇ ਥਰਮਲ ਪਲਾਟ ਬੰਦ ਕਰਨ ਦੀ ਸਖਤ ਵਿਰੋਧਤਾ ਕੀਤੀ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply