ਧੂਰੀ, 23 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) ਸਥਾਨਕ ਸ੍ਰੀ ਸ਼ਿਰਡੀ ਸਾਈ ਸੇਵਾ ਪਰਿਵਾਰ ਸੋਸਾਇਟੀ (ਰਜਿ:) ਦੇ ਪ੍ਰੈਸ ਸੱਕਤਰ ਨਵਦੀਪ ਕੁਮਾਰ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਸ੍ਰੀ ਸਾਈਂ ਮੰਦਰ ਧੂਰੀ ਵੱਲੋਂ ਤੀਜੀ ਵਿਸ਼ਾਲ ਸਾਈ ਸੰਧਿਆ ਮਿਤੀ 30-12-2017 ਨੂੰ ਸ਼ਾਮ ਦੇ 7.00 ਵਜੇ ਸੰਗਰੂਰ ਵਾਲੀ ਕੋਠੀ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ।ਜਿਸ ਵਿੱਚ ਪ੍ਰਸਿੱਧ ਟੀ.ਵੀ ਕਲਾਕਾਰ ਪੰਕਜ ਰਾਜ (ਦਿੱਲੀ ਵਾਲੇ) ਆਪਣੇ ਭਜਨਾਂ ਨਾਲ ਬਾਬਾ ਸ਼ਿਰਡੀ ਸਾਂਈ ਜੀ ਦੇ ਗੁਣਗਾਣ ਕਰਨਗੇ। ਇਸ ਤੋਂ ਇਲਾਵਾ 28-12-2017 ਨੂੰ ਦਿਨ ਵੀਰਵਾਰ ਨੂੰ ਸਾਈਂ ਸ਼ਿਰਡੀ ਜੀ ਦੀ ਪਾਲਕੀ ਕੱਢੀ ਜਾਵੇਗੀ, ਜੋ ਸਨਾਤਨ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਸਾਈਂ ਮੰਦਿਰ ਧੂਰੀ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।ਸ਼ਿਰਡੀ ਸਾਈਂ ਜੀ ਦੇ ਮੰਦਰ `ੱਚ ਅਟੂੱਟ ਲੰਗਰ ਵੀ ਵਰਤੇਗਾ।ਇਹ ਜਾਣਕਾਰੀ ਕਮੇਟੀ ਪ੍ਰਧਾਨ ਸੱਤਪਾਲ ਗਰਗ ਚੇਅਰਮੈਨ, ਸੰਜੀਵ ਬਹਿਲ ਚੇਅਰਮੈਨ, ਅਸਵਨੀ ਧੀਰ ਪ੍ਰਧਾਨ, ਜਸਪਾਲ ਸਿੰਘ ਜਰਨਲ ਸੱਕਤਰ ਅਤੇ ਯੋਗੇਸ਼ ਗਰਗ ਖਜਾਨਚੀ, ਰੋਹਿਤ ਜਿੰਦਲ, ਜੌਨੀ ਜਿੰਦਲ, ਰਜਨੀਸ਼ ਗੋਇਲ, ਰਜਨੀਸ ਧੀਰ, ਰਿੰਕੂ ਜਿੰਦਲ, ਕਰਮਜੀਤ ਸਿੰਘ ਢਿੱਲੋ ਵੱਲੋਂ ਦਿੱਤੀ ਗਈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media