Wednesday, June 10, 2026

ਨੀਤੀਸ਼ ਕੁਮਾਰ ਨੂੰ ‘‘ਰਾਜਾ ਮੇਘਨੀ ਪ੍ਰਕਾਸ਼’’ ਐਵਾਰਡ ਨਾਲ ਸਨਮਾਨਿਤ ਕਰੇਗੀ ਦਿੱਲੀ ਕਮੇਟੀ

DSGMC Logoਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਬਿਹਾਰ ਦੇ ਮੁਖਮੰਤਰੀ ਨੀਤੀਸ਼ ਕੁਮਾਰ ਨੂੰ ‘‘ਰਾਜਾ ਮੇਘਨੀ ਪ੍ਰਕਾਸ਼’’ ਅਵਾਰਡ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨਿਤ ਕਰੇਗੀ। ਇਸ ਗੱਲ ਦਾ ਐਲਾਨ ਅੱਜ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪਟਨਾ ਸਾਹਿਬ ਵਿਖੇ ਨੀਤੀਸ਼ ਕੁਮਾਰ ਨਾਲ ਮੁਲਾਕਾਤ ਦੌਰਾਨ ਕੀਤਾ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਹੀ ਹੇਠ ਮੁਖਮੰਤਰੀ ਦਾ ਪੰਥ ਵੱਲੋਂ ਧੰਨਵਾਦ ਕਰਨ ਲਈ ਗਏ ਵਫ਼ਦ ’ਚ ਸ਼ਾਮਲ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨੀਤੀਸ਼ ਕੁਮਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਤੇ 351ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸੁਵੀਧਾਵਾਂ ਲਈ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦੀ ਸਲਾਘਾ ਕੀਤੀ।
ਜੀ.ਕੇ ਨੇ ਨੀਤੀਸ਼ ਕੁਮਾਰ ਨੂੰ ਦਿੱਲੀ ਆਉਣ ਦਾ ਸੱਦਾ ਦਿੰਦੇ ਹੋਏ ਦਿੱਲੀ ਵਿਖੇ ਉਨ੍ਹਾਂ ਦੇ ਸਨਮਾਨ ’ਚ ਵੱਡਾ ਸਮਾਗਮ ਕਰਨ ਦਾ ਵੀ ਐਲਾਨ ਕੀਤਾ। ਰਾਜਾ ਮੇਘਨੀ ਪ੍ਰਕਾਸ਼ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਗਤ ਦੀ ਲਗਭਗ 8 ਮਹੀਨੇ ਤਕ ਨਾਹਨ ਰਿਆਸਤ ਵਿਖੇ ਕੀਤੀ ਗਈ ਨਿਸ਼ਕਾਮ ਸੇਵਾਵਾਂ ਨੂੰ ਯਾਦ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਨੀਤੀਸ਼ ਕੁਮਾਰ ਨੇ ਨਿਸ਼ਕਾਮ ਸੇਵਾ ਕਰਦੇ ਹੋਏ ਗੁਰੂ ਦੀ ਸੰਗਤ ਨੂੰ ਪਟਨਾ ਸਾਹਿਬ ਵਿਖੇ ਸੁਵੀਧਾਵਾਂ ਦੇ ਕੇ ਰਾਜਾ ਮੇਘਨੀ ਪ੍ਰਕਾਸ਼ ਦੇ ਲੋਕਪੱਖੀ ਰਾਜ ਦੀ ਯਾਦ ਤਾਜ਼ਾ ਕੀਤੀ ਹੈ। ਇਸ ਲਈ ਨੀਤੀਸ਼ ਕੁਮਾਰ ਦਾ ਸਨਮਾਨ ਬਣਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply