Thursday, June 11, 2026

31ਵਾਂ ਸਲਾਨਾ ਵਿਸ਼ਵ ਕਲਿਆਣ ਮਹਾਂ ਯੱਗ ਆਰੰਭ

PPN2512201708ਪੱਟੀ, 25 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਧਰਮ ਪ੍ਰਚਾਰ ਸਭਾ ਮੰਦਿਰ ਮਾਤਾ ਵੈਸ਼ਣੋ (ਗੁੱਫਾ ਵਾਲਾ) ਪੱਟੀ ਵਿਖੇ ਪ੍ਰਧਾਨ ਪ੍ਰੇਮ ਦੀ ਅਗਵਾਈ ਹੇਠ 31ਵਾਂ ਸਲਾਨਾ ਵਿਸ਼ਵ ਕਲਿਆਣ ਮਹਾਂ ਯੱਗ ਸਮਾਜ ਸੇਵਕ ਸੁਨੀਲ ਅਰੋੜਾ ਦੀ ਅਗਵਾਈ ਹੇਠ ਆਰੰਭ ਹੋਇਆ।ਸਭਾ ਦੇ ਬੁਲਾਰੇ ਬਲਰਾਜ ਕ੍ਰਿਸ਼ਨ ਬਧਵਾਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਵਿਸ਼ਵ ਕਲਿਆਣ ਮਹਾਂ ਯੱਗ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।ਉਨਾਂ ਨੇ ਦੱਸਿਆ ਕਿ ਅੱਜ ਝੰਡੇ ਦੀ ਰਸਮ, ਜੋਤੀ ਪੂਜਣ ਹੋਇਆ।ਦੇਵਾ ਅਮਰਜੀਤ ਨੇ ਸੰਗਤਾਂ ਨੂੰ ਸਬੰਧੋਨ ਕਰਦੇ ਕਿਹਾ ਕਿ ਹਮੇਸ਼ਾਂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਜਿਸ ਨਾਲ ਸਭ ਕਸ਼ਟ ਦੂਰ ਹੋ ਜਾਂਦੇ ਹਨ।ਭਜਨ ਗਾਇਕ ਜਤਿੰਦਰ ਰਾਜ਼ਾ ਨੇ ਸੰਗਤਾਂ ਨੂੰ ਭੇਂਟਾ ਸੁਣਾ ਕੇ ਨਿਹਾਲ ਕੀਤਾ।ਆਏ ਹੋਏ ਮਹਿਮਾਨਾਂ ਨੂੰ ਦੇਵਾ ਅਮਰਜੀਤ ਨੇ ਸਨਮਾਨਿਤ ਕੀਤਾ।ਇਸ ਮੌਕੇ ਮਹੰਤ ਆਸ਼ੂ ਗਿਰੀ, ਡਾ. ਗੁਰਿੰਦਰ ਸ਼ਰਮਾ, ਪਰਦੀਪ ਸ਼ਰਮਾ, ਸੁਦੇਸ਼ ਸ਼ਾਸ਼ਤਰੀ, ਜਤਿੰਦਰ ਰਾਜ਼ਾ, ਬਲਰਾਜ਼ ਬਧਵਾਰ, ਮੰਗਤ ਰਾਮ ਦੇਵਗਨ, ਜੱਜ ਭਾਟੀਆ, ਪੰਡਤ ਸੁਖਦੇਵ ਰਾਜ਼, ਪੰਡਤ ਸੁਭਾਸ਼, ਰਮੇਸ਼ ਕੁਮਾਰ ਪਟਵਾਰੀ, ਹਰਭਜਨ, ਅਸ਼ੋਕ ਮਰਵਾਹਾ, ਪਿ੍ਰੰ: ਜਸਬੀਰ ਕੌਰ, ਡਾ. ਬਲਕਾਰ ਸਿੰਘ, ਧਰਮਵੀਰ ਖੰਨਾ, ਇਲਾਕਾ ਵਾਸੀ, ਸ਼ਹਿਰ ਵਾਸੀ ਅਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਭਾਗ ਲਿਆ।ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply