ਅੰਮ੍ਰਿਤਸਰ, 25 ਦਸੰਬਰ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੁਆਂ ਵਲੋਂ ਨਵੇਂ, ਸੁੰਦਰ ਤੇ ਨਰਮ ਗਲੀਚੇ (ਕਾਰਪੈੱਟ) ਵਿਛਾਏ ਗਏ ਹਨ।ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਲਜੀਅਮ ਦੀ ਇਕ ਪ੍ਰਸਿੱਧ ਕੰਪਨੀ ਵਲੋਂ ਤਿਆਰ ਕੀਤਾ ਗਿਆ 10 ਹਜ਼ਾਰ ਵਰਗ ਫੁੱਟ ਦੇ ਕਰੀਬ ਗੂੜੇ ਲਾਲ ਰੰਗ ਦਾ ਯੂਰਪੀਅਨ ਗਲੀਚਾ, ਜਿਸ `ਤੇ ਸਫ਼ੇਦ ਰੰਗ ਦੇ ਖ਼ੂਬਸੂਰਤ ਫੁੱਲ ਬੂਟਿਆਂ ਦੀਆਂ ਵੇਲਾਂ ਬਣੀਆਂ ਹਨ, ਵਿਛਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੁੱਖ ਪ੍ਰਕਾਸ਼ ਅਸਥਾਨ, ਉਪਰਲੀਆਂ ਦੋਵੇਂ ਮੰਜ਼ਿਲਾਂ ਅਤੇ ਅੰਦਰਲੀ ਛੋਟੀ ਪ੍ਰਕਰਮਾ ਤੋਂ ਇਲਾਵਾ ਦਰਸ਼ਨੀ ਪੁਲ ਦੇ ਰਸਤੇ `ਤੇ ਵੀ ਇਹ ਗਲੀਚਾ ਵਿਛਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਇਸ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਤੇ ਗੁਰੂ ਘਰ ਦੇ ਪ੍ਰੇਮੀਆਂ ਸਵਿੰਦਰਪਾਲ ਸਿੰਘ ਤੇ ਨਰਿੰਦਰ ਸਿੰਘ ਆਦਿ ਵਲੋਂ ਸ਼ਰਧਾ ਸਹਿਤ ਕਰਵਾਈ ਗਈ ਹੈ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ 6 ਹਜ਼ਾਰ ਵਰਗ ਫੁੱਟ ਡਿਜ਼ਾਇਨਰ ਗਲੀਚਾ ਵਿਛਾਇਆ ਗਿਆ ਹੈ, ਜਿਸ ਦੀ ਸੇਵਾ ਸਿੰਘਾਪੁਰ ਨਿਵਾਸੀ ਗੁਰੂ ਘਰ ਦੇ ਸ਼ਰਧਾਲੂ ਠੁਕਰਾਲ ਪਰਿਵਾਰ ਵਲੋਂ ਕਰਵਾਈ ਗਈ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media