Tuesday, August 11, 2026

ਸੁਲਤਾਨਵਿੰਡ ਪਰਿਵਾਰ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤਾ ਜਿੱਤ ਦਾ ਸ਼ੁਕਰਾਨਾ

PPN2512201712ਅੰਮ੍ਰਿਤਸਰ, 25 ਦਸੰਬਰ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਾਰਡ ਨੰਬਰ 43 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ `ਤੇ ਕੌਂਸਲਰ ਬਣੀ ਬੀਬੀ ਜਸਕਿਰਨ ਕੌਰ ਧਰਮ ਪਤਨੀ ਜਸਕੀਰਤ ਸਿੰਘ ਸੁਲਤਾਨਵਿੰਡ ਸਾਬਕਾ ਕੌਂਸਲਰ ਤੇ ਸਮੂਹ ਸੁਲਤਾਨਵਿੰਡ ਪਰਿਵਾਰ ਵਲੋਂ ਜਿੱਤ ਦੀ ਖੂਸੀ ਵਿੱਚ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਨ ਲਈ ਆਪਣੇ ਗ੍ਰਹਿ ਗੋਬਿੰਦ ਨਗਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।ਪਾਠ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗ੍ਰੰਥੀ ਭਾਈ ਤਰਸੇਮ ਸਿੰਘ ਨੇ ਨਗਰ ਨਿਗਮ ਚੋਣਾਂ ਵਿੱਚ ਜਿੱਤ ਦੇ ਸ਼ੁਕਰਾਨੇ ਅਤੇ ਪਰਿਵਾਰ ਦੀ ਚੜਦੀ ਕਲਾ ਦੀ ਅਰਦਾਸ ਕੀਤੀ।
ਇਸ ਸਮੇਂ ਗੱਲਬਾਤ ਕਰਦਿਆਂ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਚੋਣਾਂ ਵਿੱਚ ਉਨਾ ਦੀ ਸੁਪੱਤਨੀ ਜਸਕਿਰਨ ਕੌਰ ਨੂੰ ਜੋ ਜਿੱਤ ਹਾਸਲ ਹੋਈ ਹੈ ਉਸ ਦਾ ਸ਼ੁਕਰਾਨਾ ਕਰਨ ਲਈ ਉਨਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਹੈ।ਉਨਾਂ ਕਿਹਾ ਕਿ ਉਹ ਸਮੂਹ ਇਲਾਕਾ ਵਾਸੀਆਂ ਦੇ ਵੀ ਬੇਹੱਦ ਸ਼ੁਕਰਗੁਜ਼ਾਰ ਹਨ, ਜਿੰਨਾਂ ਨੇ ਉਨਾਂ ਦੇ ਪਰਿਵਾਰ `ਤੇ ਵਿਸ਼ਵਾਸ਼ ਦਾ ਪ੍ਰਗਟਾਵਾ ਕਰ ਕੇ ਸੇਵਾ ਦੀ ਵੱਡੀ ਜਿੰਮੇਵਾਰੀ ਸੌਂਪੀ ਹੈ।ਸਾਬਕਾ ਕੌਂਸਲਰ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਵਾਹਿਗੁਰੂ ਦੇ ਓਟ ਆਸਰੇ ਨਾਲ ਇਹ ਜਿੰਮੇਵਾਰੀ ਪਹਿਲਾਂ ਤੋਂ ਵੀ ਵੱਧ ਮਿਹਨਤ ਤੇ ਲਗਨ ਨਾਲ ਨਾਲ ਨਿਭਾਏਗਾ।
ਜਿਕਰਯੋਗ ਹੈ ਕਿ ਸੁਲਤਾਨਵਿੰਡ ਪਰਿਵਾਰ ਪੰਥਕ ਪਰਿਵਾਰ ਹੈ, ਜੋ ਲੰਮੇ ਸਮੇਂ ਤੋਂ ਇਲਾਕੇ ਦੀ ਸੇਵਾ ਕਰ ਰਿਹਾ ਹੈ ਅਤੇ ਨਗਰ ਨਿਗਮ ਵਿੱਚ ਇਸ ਪਰਿਵਾਰ ਦੀ ਇਹ ਤੀਜੀ ਜਿੱਤ ਹੈ।ਇਸ ਤੋਂ ਪਹਿਲਾਂ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ 1991, ਉਨਾਂ ਦੇ ਬੇਟੇ ਜਸਕੀਰਤ ਸਿੰਘ ਸੁਲਤਾਨਵਿੰਡ 2012 ਵਿੱਚ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਇਸ ਪਰਿਵਾਰ ਦੀ ਨੂੰਹ ਜਸਕਿਰਨ ਕੌਰ ਨੇ ਕੌਂਸਲਰ ਦੀ ਇਸ ਵੱਕਾਰੀ ਸੀਟ `ਤੇ ਜਿੱਤ ਹਾਸਲ ਕੀਤੀ ਹੈ।
ਇਸ ਮੌਕੇ ਵੱਡੀ ਗਿਣਤੀ `ਚ ਇਲਾਕਾ ਵਾਸੀਆਂ ਤੇ ਪਾਰਟੀ ਵਰਕਰਾਂ ਤੋਂ ਇਲਾਵਾ ਉਘੀਆਂ ਸ਼ਖਸ਼ੀਅਤਾਂ ਹਾਜਰ ਸਨ।ਜਿੰਨਾਂ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਸਾਬਕਾ ਡਾਇਰੈਕਟਰ ਮਿਲਾਪ ਸਿੰਘ, ਹਰੀ ਸਿੰਘ ਸੰਧੂ, ਮੇਜਰ ਮਨਮੋਹਨ ਸਿੰਘ ਵੇਰਕਾ, ਹਰਪ੍ਰੀਤ ਸਿੰਘ ਸੰਧੂ, ਕੁਲਦੀਪ ਸਿੰਘ ਕੰਡਾ, ਗੁਰਭਿੰਦਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਦਲਜੀਤ ਸਿੰਘ, ਬਲਬੀਰ ਸਿੰਘ ਬੀਰਾ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ, ਅਨੋਖ ਸਿੰਘ, ਲਖਵਿੰਦਰ ਸਿੰਘ ਲੱਕੀ, ਕੰਵਲ ਟੇਲਰ, ਬਿੱਟੂ ਪੱਟੀ, ਕੁਲਵੰਤ ਸਿੰਘ, ਬਲਵਿੰਦਰ ਸਿੰਘ ਕਾਲਾ, ਰਣਜੀਤ ਸਿੰਘ, ਜਤਿੰਦਰ ਸਿੰਘ ਸੰਧੂ, ਗੁਰਮੁੱਖ ਸਿੰਘ ਬਿੱਟੂ, ਜਸਪਾਲ ਵਿਰਦੀ, ਸ਼ਮਸ਼ੇਰ ਸਿੰਘ, ਬਲਦੇਵ ਸਿੰਘ ਬਿੱਲੂ, ਗੁਰਪ੍ਰੀਤ ਸਿੰਘ ਗੋਪੀ ਆਦਿ ਸ਼ਾਮਲ  ਹਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply