ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਸੋਸ਼ਲ਼ ਮੀਡੀਆ `ਤੇ ਅੱਜ ਵਾਇਰਲ ਹੋਈ ਇੱਕ ਔਰਤ ਨਾਲ ਇਤਰਾਜ਼ਯੋਗ ਵੀਡੀਓ ਸਿੱਖ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਦੱਸੀ ਜਾ ਰਹੀ ਹੈ।ਇਸ ਵੀਡੀਓ ਵਿਚ ਚੱਢਾ ਨੂੰ ਇੱਕ ਔਰਤ ਨਾਲ ਕਥਿਤ ਤੌਰ `ਤੇ ਗੈਰ ਸਮਾਜੀ ਹਰਕਤਾਂ ਕਰਦੇ ਦਿਖਾਇਆ ਗਿਆ।ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ `ਤੇ ਦੋ ਦਰਜਨ ਤੋਂ ਵੱਧ ਸਿੱਖ ਵਿਦਿਅਕ ਸਕੂਲ ਤੇ ਤਕਨੀਕੀ ਅਦਾਰੇ ਚਲਾ ਰਹੀ ਸੰਸਥਾ ਚੀਫ ਖਾਲਸਾ ਦੀਵਾਨ ਚੈਰੀਟਬਲ ਸੁਸਾਇਟੀ ਦੇ ਪ੍ਰਧਾਨ ਚੱਢਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਇਸ ਵੀਡੀਓ ਨੂੰ ਫਰਜ਼ੀ ਦੱਸ ਕੇ ਨਕਾਰਿਆ ਜਾ ਰਿਹਾ ਹੈ।ਸੋਸ਼ਲ਼ ਮੀਡੀਆ `ਤੇ ਇਸ ਅੋਰਤ ਨੂੰ ਸੰਸਥਾ ਵਲੋਂ ਚਲਾਏ ਜਾ ਰਹੇ ਕਿਸੇ ਸਕੂਲ ਦੀ ਪ੍ਰਿੰਸੀਪਲ ਕਿਹਾ ਜਾ ਰਿਹਾ ਹੈ।ਉਧਰ ਪ੍ਰਧਾਨ ਚੱਢਾ ਦਾ ਕਹਿਣਾ ਹੈ ਕਿ ਇਹ ਫਰਜ਼ੀ ਵੀਡੀਓ ਉਨਾਂ ਨੂੰ ਬਲੈਕ ਮੇਲ ਕਰਨ ਲਈ ਬਣਾਈ ਗਈ, ਜਿਸ ਸਬੰਧੀ ਉਨਾਂ ਨੇ ਜਲੰਧਰ ਵਿੱਚ ਕੇਸ ਵੀ ਦਰਜ਼ ਕਰਵਾਇਆ ਹੈ। ਇਸੇ ਦੌਰਾਨ ਸੋਸ਼ਲ਼ ਮੀਡੀਆ `ਤੇ ਵਾਇਰਲ ਇਸ ਵੀਡੀਓ ਦੀ ਸ਼ਹਿਰ ਖਾਸਕਰ ਸਿੱਖ ਹਲਕਿਆਂ ਵਿੱਚ ਕਾਫੀ ਚਰਚਾ ਹੈ ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media