Sunday, August 9, 2026

ਧੂਰੀ ਚਰਚ ‘ਚ ਕ੍ਰਿਸਮਿਸ ਦਿਵਸ ਧੂਮ-ਧਾਮ ਨਾਲ ਮਨਾਇਆ

?????????????

ਧੂਰੀ, 26 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਏੈਮਨੁਅਲ ਬੇਲੀਬਰਸ ਫੋਲੋਸਿਪ ਸੋਸਾਇਟੀ (ਰਜਿ:) ਧੂਰੀ ਵੱਲੋਂ ਕ੍ਰਿਸਮਿਸ ਦਿਵਸ ਬੜੀ ਧੁਮ-ਧਾਮ ਨਾਲ ਮਨਾਇਆ ਗਿਆ।ਮੁੱਖ ਮਹਿਮਾਨ ਵਜੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਿਰਕਤ ਕੀਤੀ।ਛੋਟੇ-ਛੋਟੇ ਬੱਚਿਆਂ ਨੇ ਪ੍ਰੋਗਰਾਮ ਵਿੱਚ ਗੀਤ ਗਾਏ ਅਤੇ ਪ੍ਰਭੂ ਇਸਾਮਸੀ ਦੇ ਗੀਤਾ ਤੇ ਡਾਂਸ ਕੀਤਾ।ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆ ਨੇ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆ ਗਤਿਵਿਧੀਆ ਦਾ ਭਰਪੂਰ ਅਨੰਦ ਉਠਾਇਆ।ਛੋਟੇ-ਛੋਟੇ ਬੱਚਿਆਂ ਨੇ ਸੈਨਟਾ ਕਲਾਸ਼ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਆਏ ਸਾਰੀਆਂ ਨੂੰ ਟੌਫੀਆਂ ਵੰਡੀਆਂ।ਚਰਚ ਦੇ ਪਾਸਟਰ ਨੇ ਆਏ ਹੋਏ ਲੋਕਾਂ ਨੂੰ ਕ੍ਰਿਸਮਿਸ ਦਿਵਸ ਦੀ ਮਹੱਤਤਾ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉੱਥੇ ਬੱਚਿਆ ਨੂੰ ਸਮਾਜਿਕ ਬੁਰਾਈਆਂ ਖਿਲਾਫ ਪ੍ਰੇਰਿਤ ਕੀਤਾ ਅਤੇ ਨਾਲ-ਨਾਲ ਵਾਤਾਵਰਨ ਦੀ ਸੁੱਧੀ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕੀਤੀ।ਏੈਮਨੁਅਲ ਬੇਲੀਬਰਸ ਫੋਲੋਸਿਪ ਸੋਸਾਇਟੀ ਵੱਲੋਂ ਕ੍ਰਿਸਮਿਸ ਦਿਵਸ ਮੌਕੇ ਲੋਕਾਂ  ਲਈ ਅਤੂੱਟ ਲੰਗਰ ਵੀ ਲਗਾਇਆ ਗਿਆ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply