ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਜਗਤ ਜਯੋਤੀ ਮਾਡਲ ਹਾਈ ਸਕੂਲ ਮਹਾਂ ਸਿੰਘ ਗੇਟ ਵਿਖੇ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਸੇਂਟਾ ਬਣ ਕੇ
ਆਏ ਨੰਨੇ ਮੁੰਨੇ ਵਿਦਿਆਰਥੀਆਂ ਨੇ ਕਲਾਸਾਂ ਵਿੱਚ ਪੜਣ ਦੇ ਨਾਲ ਨਾਲ ਆਪਣੇ ਡਾਂਸ ਨਾਲ ਸਭ ਦਾ ਮਨ ਮੋਹ ਲਿਆ।ਨੰਨੀਆਂ ਪਰੀਆਂ ਬਣੀਆਂ ਬੱਚੀਆਂ ਬਹੁਤ ਹੀ ਸੁੰਦਰ ਲੱਗ ਰਹੀਆਂ ਸਨ।ਸੇਂਟਾ ਬਣੇ ਬੱਚਿਆਂ ਨੇ ਅਧਿਆਪਕਾਵਾਂ ਨਾਲ ਮਿਲ ਕੇ ਖੂਬ ਮਨੋਰੰਜਨ ਕਰਦਿਆਂ ਬੜੇ ਉਤਸ਼ਾਹ ਨਾਲ ਸੈਲਫੀਆਂ ਲਈਆਂ ਅਤੇ ਯੀਸੂ ਮਸੀਹ ਬਾਰੇ ਕਵਿਤਾਵਾਂ ਤੇ ਗੀਤ ਵੀ ਗਾਏ।ਇਸ ਸਮਾਰੋਹ ਵਿੱਚ ਡਾਇਰੈਕਟਰ ਸੁਮੀਤ ਪੁਰੀ, ਪ੍ਰਿਸੀਪਲ ਰੀਤੂ ਪੁਰੀ, ਦਵਿੰਦਰ, ਰਿੰਕੂ, ਮੋਨਿਕਾ ਸ਼ਰਮਾ, ਸਿੰਪਲ, ਸੋਨੀਆ ਤੇ ਜਯੌਤੀ ਆਦਿ ਵੀ ਮੌਜੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media