Sunday, August 9, 2026

ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕਾਬੂ

ਚੌਂਕ ਮਹਿਤਾ, 26 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਹਿਤਾ ਚੌਂਕ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ।ਥਾਣਾ ਮਹਿਤਾ ਦੇ ਮੁੱਖ PPN2612201708ਅਫਸਰ ਅਮੋਲਕ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਲਰਾਜ ਸਿੰਘ, ਏ.ਐਸ.ਆਈ ਅਵਤਾਰ ਸਿੰਘ, ਏ.ਐਸ.ਆਈ ਬਲਜੀਤ ਸਿੰਘ ਆਦਿ ਆਪਣੇ ਸਾਥੀ ਕਰਮਚਾਰੀਆਂ ਜਗਤਾਰ ਸਿੰਘ, ਸਰਵਣ ਸਿੰਘ ਹੈਡ ਕਾਂਸਟੇਬਲ, ਕੁਲਦੀਪ ਸਿੰਘ, ਬੂਟਾ ਸਿੰਘ ਸਮੇਤ ਗਸ਼ਤ ਕਰ ਰਹੇ ਸਨ ਤਾਂ ਖੱਬੇ- ਰਾਜਪੂਤਾਂ ਤੋਂ ਟਕਾਪੁਰ ਜਾਣ ਵਾਲੀ ਸੜਕ `ਤੇ ਇੱਕ ਵਿਅਕਤੀ ਜਿਸ ਨੇ ਟਰੈਕ ਸੂਟ ਪਾਇਆ ਸੀ ਸਾਹਮਣੇ ਤੋ ਪੈਦਲ ਆਉਦਾ ਦਿਖਾਈ ਦਿੱਤਾ ਜੋ ਕਿ ਪੁਲਿਸ ਨੂੰ ਵੇਖ ਕੇ ਘਬਾਰਅ ਕੇ ਪਿੱਛੇ ਨੂੰ ਮੁੜਨ ਲੱਗਾ ਅਤੇ ਆਪਣੀ ਜੇਬ ਵਿੱਚੋ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਬਹਾਰ ਸੁੱਟਣ ਲੱਗਾ ਤਾਂ ਉਕਤ ਕਰਮਚਾਰੀਆ ਨੇ ਉਸ ਨੂੰ ਮੌਕੇ `ਤੇ ਹੀ ਕਾਬੂ ਕਰ ਲਿਆ। ਜਿਸ ਦੀ ਪਛਾਣ ਨਿੰਦਰ ਸਿੰਘ ਕਾਕੂ ਉਰਫ ਛਾਵਰੂ ਵਾਸੀ ਟਕਾਪੁਰ ਵਜੋਂ ਹੋਈ। ਜਦ ਲਿਫਾਫਾ ਖੋਲ ਕੇ ਦੇਖਿਆ ਤਾਂ ਉਸ ਵਿਚੋਂ ਹਲਕੇ ਗੁਲਾਬੀ ਰੰਗ ਦੀਆਂ 195 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।ਪੁਲਿਸ ਨੇ ਉਸ ਦੇ ਖਿਲਾਫ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਨੰ. 96 ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply