ਚੌਂਕ ਮਹਿਤਾ, 265 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ
ਰਹਿਨੁਮਾਈ ਹੇਠ ਦਮਦਮੀ ਟਕਸਾਲ ਦੇ 15 ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਦੀ 13ਵੀਂ ਬਰਸੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨੂੰ ਮੁੱਖ ਵਾਕ ਦੀ ਕਥਾ ਸਰਵਣ ਕਰਾਈ।ਗਿਆਨੀ ਸੁਖਵਿੰਦਰ ਸਿੰਘ ਨੇ ਵੀ ਕਥਾ ਵਿਚਾਰਾਂ ਕੀਤੀਆਂ ਅਤੇ ਬਾਬਾ ਠਾਕੁਰ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ।ਕੀਰਤਨ ਦੀ ਸੇਵਾ ਭਾਈ ਹਰਪਾਲ ਸਿੰਘ ਹਜੂਰੀ ਰਾਗੀ ਦਮਦਮੀ ਟਕਸਾਲ ਦੇ ਜਥੇ ਨੇ ਨਿਭਾਈ।ਸ਼ਹੀਦ ਭਾਈ ਕਿਹਰ ਸਿੰਘ ਦਿਲੀ ਦੇ ਸਪੁੱਤਰ ਸਤਵੰਤ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਬਾਬਾ ਬੀਰ ਸ਼ਿੰਘ, ਬਾਬਾ ਮਨਮੋਹਣ ਸਿੰਘ ਭੰਗਾਲੀ ਕਲਾਂ, ਗਿਆਨੀ ਗੁਰਦੇਵ ਸਿੰਘ ਤਰਸਿੱਕਾ, ਗਿਆਨੀ ਰਾਮ ਸਿੰਘ, ਕਵੀਸ਼ਰ ਭਾਈ ਕੁਲਵਿੰਦਰ ਸਿੰਘ ਰੂਪੋਵਾਲੀ ਨੇ ਵੀ ਸੰਗਤਾਂ ਨਾਲ ਕਥਾ ਕੀਰਤਨ ਰਾਹੀਂ ਸਾਂਝ ਪਾਈ।
ਇਸ ਮੌਕੇ ਬਾਬਾ ਸੱਜਣ ਸਿੰਘ, ਬਾਬਾ ਗੁਰਭੇਜ ਸਿੰਘ ਖਜਾਲਾ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਕੰਵਲਜੀਤ ਸਿੰਘ ਨਾਗੀਆਣਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਜਥੇਦਾਰ ਸੁਖਦੇਵ ਸਿੰਘ ਆਨੰਦਪੁਰ ਸਹਿਬ, ਜਥੇ: ਅਜੀਤ ਸਿੰਘ ਤਰਨਾਦਲ ਮਹਿਤਾ, ਭਾਈ ਜਰਨੈਲ ਸਿੰਘ, ਭਾਈ ਬੋਹੜ ਸਿੰਘ, ਡਾ: ਦਲਬੀਰ ਸਿੰਘ ਕੋਟਲਾ ਸਾਬਕਾ ਵਿਧਾਇਕ, ਕਸ਼ਮੀਰ ਸਿੰਘ ਕਾਲਾ ਸਾਬਕਾ ਸਰਪੰਚ, ਗੁਲਜਾਰ ਸਿੰਘ ਸਾਬਕਾ ਸਰਪੰਚ, ਚੇਅਰਮੈਨ ਗੁਰਮੀਤ ਸਿੰਘ ਖੱਬੇ, ਪੰਡਤ ਰਾਮ ਸਰੂਪ, ਚੇਅਰਮੈਨ ਲਖਵਿੰਦਰ ਸ਼ਿੰਘ ਰੰਧਾਵਾ, ਮਾਸਟਰ ਜਸਵੰਤ ਸਿੰਘ, ਤੇਜਿੰਦਰਪਾਲ ਸਿੰਘ ਲਾਡੀ, ਡਾ:ਮਨਜੀਤ ਸਿੰਘ, ਡਾ: ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਰਗੋਪਾਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media