Monday, March 16, 2026

ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ

PPN2612201715ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਗੋਬਿੰਦ ਨਗਰ ਦਾ ਸਲਾਨਾ ਇਨਾਮ ਵੰਡ ਸਮਾਗਮ ਸਥਾਨਕ ਗੁਰੂ ਨਾਨਕ ਭਵਨ ਸਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ।ਇਸ ਸਮਾਗਮ ਵਿੱਚ ਕਾਰਜਕਾਰਨੀ ਮੈਂਬਰ ਸ਼੍ਰੋਮਣੀ ਕਮੇਟੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਪ੍ਰਧਾਨਗੀ ਸਕੂਲ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਨੇ ਕੀਤੀ।ਇਸ ਸਮਾਗਮ ਦੀ ਸ਼ੁਰੂਆਤ ਦੇਹਿ ਸ਼ਿਵਾ ਬਰ ਮੋਹਿ ਇਹੈ.. ਸ਼ਬਦ ਨਾਲ ਕੀਤੀ ਗਈ। ਜਿਸ ਉਪਰੰਤ ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਰੰਗ ਬਰੰਗੀਆਂ ਚਮਕੀਲੀਆਂ ਡਰੈਸਾਂ ਵਿੱਚ ਵੈਲਕਮ ਸੌਂਗ ਦੇ ਨਾਲ ਜੂਬੀ-ਡੂਬੀ ਗੀਤ ਪੇਸ਼ ਕੀਤਾ ਤੇ ਪਾਪਾ ਮੇਰੇ ਪਾਪਾ ਗੀਤ ਨੇ ਸਭ ਨੂੰ ਭਾਵੁਕ ਕਰ ਦਿੱਤਾ।ਵੱਖ-ਵੱਖ ਪਹਿਰਾਵਿਆਂ ਵਿੱਚ ਸੱਜੇ ਬੱਚਿਆਂ ਦੇ ਫੈਂਸੀ ਡਰੈਸ ਸ਼ੋਅ ਤੋਂ ਬਾਅਦ ਗੀਤ ਬਮਬਮ ਬੋਲੇ, ਬੂਮਰੋ, ਜੋ ਬੋਲੇ ਸੋ ਨਿਹਾਲ, ਹੁਸਨ ਮੁਕਾਬਲਾ ਕਰਵਾ ਕੇ ਦੇਖ ਲਓ, ਮੇਰੇ ਦੇਸ਼ ਦੀ ਧਰਤੀ ਨੇ ਖੂਬ ਰੰਗ ਬੰਨਿਆ।
PPN2612201716ਸ਼ਹੀਦੀ ਹਫਤੇ ਨੂੰ ਸਮਰਪਿਤ ਗੋਬਿੰਦ ਦੇ ਲਾਲ ਸੂਬਿਆ ਤੋਂ ਬਾਅਦ ਵਟਸਐਪ ਦੇ ਨੁਕਸਾਨ,  ਨਸ਼ਿਆਂ `ਚ ਡੁਬਦੀ ਜਵਾਨੀ ਤੇ ਪਾਖੰਡੀ ਬਾਬੇ (ਕਮੇਡੀ ਸਕਿਟਾਂ) ਨੇ ਅਜੋਕੀਆਂ ਸਮਾਜਿਕ ਬੁਰਾਈਆਂ ਨੂੰ ਬਾਖੂਬੀ ਚਿਤਰਤ ਕੀਤਾ। ਪੰਜਾਬੀ ਲੋਕ ਗੀਤ `ਮਾਹੀਆ ਮੈਂ ਲੋਂਗ ਗਵਾ ਆਈ ਆਂ`, ਜੱਟੀਆਂ ਅਤੇ ਗਿੱਧੇ ਭੰਗੜੇ ਨੇ ਸਟੇਜ਼ ਤੇ ਧਮਾਲਾ ਪਾਈਆਂ।ਇਹਨਾਂ ਵੰਨਗੀਆਂ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਮੁੱਖ ਮਹਿਮਾਨ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਤੇ ਪ੍ਰਬੰਧਕੀ ਕਮੇਟੀ ਵੱਲੋਂ ਵਿਦਿਆ ਦਾ ਪ੍ਰਚਾਰ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਕਮੇਟੀ ਵੱਲੋਂ ਹਰਜਾਪ ਸਿੰਘ ਸੁਲਤਾਨਵਿੰਡ, ਅਜਮੇਰ ਸਿੰਘ ਸੰਧੂ, ਜਸਬੀਰ ਸਿੰਘ, ਸਤਪਾਲ ਸਿੰਘ ਭਾਟੀਆ ਆਦਿ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ।
ਮੁੱਖ ਅਧਿਆਪਕਾ ਲਖਵਿੰਦਰ ਕੌਰ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਗਿਆ ਅਤੇ ਹਰ ਸਾਲ ਦੀ ਤਰਾਂ ਬੈਸਟ ਟੀਚਰ ਦਾ ਐਵਾਰਡ ਮੈਡਮ ਪਰਮਜੀਤ ਕੌਰ, ਬੈਸਟ ਵਿਦਿਆਰਥੀ ਸਾਹਿਲਦੀਪ ਸਿੰਘ ਤੇ ਬੈਸਟ ਵਿਦਿਆਰਥਣ ਸੱਜਣ ਕੌਰ ਨੂੰ ਚੁਣਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸਵਰਨ ਸਿੰਘ ਭਾਟੀਆ, ਗੁਰਮੁੱਖ ਸਿੰਘ ਬਿੱਟੂ, ਰਾਮ ਸਿੰਘ, ਬਲਬੀਰ ਸਿੰਘ ਸ਼ੀਰਾ, ਵਾਇਸ ਮੁੱਖ ਅਧਿਆਪਕਾ ਸੁਰਿੰਦਰ ਕੌਰ, ਮੈਡਮ ਸ਼ਮਾ ਕੋਹਲੀ, ਬਲਜੀਤ ਚੌਹਾਨ, ਅੰਮ੍ਰਿਤਪਾਲ ਕੌਰ ਆਦਿ ਹਾਜਰ ਸਨ। ਸਟੇਜ ਦਾ ਸੰਚਾਲਨ ਮੈਡਮ ਡੇਜ਼ੀ ਤੇ ਜਸਬੀਰ ਸਿੰਘ ਨੇ ਬਾਖੂਬੀ ਕੀਤਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply