Thursday, September 24, 2026

ਗੀਤਾ ਮੰਦਰ ਦੇ ਮੁਖੀ ਸਵਾਮੀ ਗੀਤਾ ਨੰਦ ਨੂੰ ਅੰਤਿਮ ਵਿਦਾਇਗੀ 

PPN260721
ਪੱਟੀ,  26  ਜੁਲਾਈ (ਰਣਜੀਤ ਸਿੰਘ ਮਾਹਲਾ)- ਸਥਾਨਕ ਰਾਮ ਇਕਬਾਲ ਗੀਤਾ ਮੰਦਰ ਦੇ ਮਹੰਤ ਗੀਤਾਨੰਦ ਮਹਾਰਾਜ (੫੫) ਦਾ ਦਹਾਂਤ ਹੋਣ ਨਾਲ ਇਲਾਕੇ ਭਰ ‘ਚ ਉਨ੍ਹਾਂ ਦੇ ਸ਼ਰਧਾਲੂਆਂ ਵਚਿ ਸ਼ੋਕ ਦੀ ਲਹਰਿ ਦੌਡ਼ ਗਈ ਹੈ ।ਮੰਦਰ ਦੇ ਪੰਡਤਿ ਰਾਮ ਸ਼ਰਨ ਸ਼ਾਸਤਰੀ (ਬੱਬਲੂ ਪੰਡਤ) ਅਨੁਸਾਰ ਸਵਾਮੀ ਕੁਝ ਦਨਿ ਇੱਕ ਪ੍ਰਾਈਵੇਟ ਹਸਪਤਾਲ ਵੱਿਚ ਦਾਖਲ ਰਹੇ ਸਨ । ਉਨ੍ਹਾਂ ਦੇ ਸ਼ਰਾਧੂਲਆਂ ਵੱਲੋਂ ਸਵਾਮੀ ਵੇਦਾਨੰਦ ਹਰਦੁਆਰ ਵਾਲੇ, ਬਾਬਾ ਅੰਨਦ ਗਰੀ ਮਹਾਰਾਜ ਹਰਿ ਹਰ ਮੰਦਰ ਰੋਹੀ ਵਾਲੇ, ਸਵਾਮੀ ਰਾਧਾਨੰਦ ਗਰੀ ਬੁਆਣਾ ਮੰਦਰ ਵਾਲੇ, ਬਾਬਾ ਪਰਮਜੀਤ ਸਿੰਘ  ਡੇਅਰੀ ਵਾਲੇ ਆਦਿ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਸ਼ਵ ਯਾਤਰਾ ਕੱਢੀ ਗਈ ।ਗੀਤਾ ਮੰਦਰ ਦੇ ਅਹਾਤੇ ‘ਚ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੀ ਮ੍ਰਿਤਕ  ਦੇਹ ਦੇ ਅੰਤਮਿ ਦਰਸ਼ਨਾਂ ਤੋਂ ਬਾਅਦ ਮੰਦਰ ਵਿੱਚ ਹੀ ਸਵਾਮੀ ਜੀ ਦੀ ਸਮਾਧੀ ਬਣਾ ਦਿੱਤੀ । ਇਸ ਮੌਕੇ ਕੈਬਨਟਿ ਮੰਤਰੀ ਆਦੇਸ਼ ਪ੍ਰਤਾਪ ਸਿੰਘ  ਕੈਰੋਂ, ਗੁਰਸੰਦੀਪ ਸਿੰਘ  ਸੰਨੀ, ਗੁਰਮੁੱਖ ਸਿੰਘ   ਘੁੱਲਾ ਬਲ੍ਹੇਰ, ਸਾਬਕਾ ਡਾਇਰੈਕਟਰ ਪਨਸਪ ਪੰਜਾਬ ਸੁਰਿੰਦਰ ਕੁਮਾਰ ਸ਼ਿੰਦਾ , ਸ਼ਹਰੀ ਪ੍ਰਧਾਨ ਗੁਰਚਰਨ ਸਿੰਘ  ਚੰਨ ਵੱਲੋਂ ਮੰਦਰ ਵਿੱਚ ਪਹੁੰਚ ਕੇ ਸਵਾਮੀ ਦੀ ਮ੍ਿਤਕ ਦੇਹ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਸਮੇਂ ਚੇਅਰਮੈਨ ਸ਼ਹੀਦ ਭਗਤ ਸਿੰਘ ਸਿਖਿਆ  ਸੰਸਥਾਵਾਂ ਬਾਊ ਰਾਮ ਇਕਬਾਲ ਸ਼ਰਮਾ, ਐੱਮ.ਡੀ ਰਾਜੇਸ਼ ਭਾਰਦਵਾਜ, ਪ੍ਰਿੰਸੀਪਲ ਮਰਦੁਲਾ ਭਾਰਦਵਾਜ, ਕ੍ਰਿਸ਼ਨਾ ਰਾਣੀ, ਪ੍ਰਦੀਪ ਮਹਤਾ, ਰੇਸ਼ਮ ਸਿੰਘ, ਐਡਵੋਕੇਟ ਸ਼ਵਿ ਮਹਤਾ, ਪ੍ਰੇਮ ਪਾਲ ਧਵਨ ਖਾਲੜਾ ਮੰਗਤ ਰਾਮ ਸੋਂਧੀ ਖਾਲੜਾ, ਜਨਕ ਰਾਜ ਖੇਮਕਰਨ, ਮਨਜੀਤ ਸ਼ਰਮਾ ਖੇਮਕਰਨ, ਉਮ ਪ੍ਰਕਾਸ਼ ਮਹਿਤਾ, ਮੋਨੂੰ ਸ਼ਰਮਾ, ਵਨੋਦ ਖੰਨਾ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਰਮਨ ਕੁਮਾਰ ਆਦਿ ਹਾਜਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply