Tuesday, March 31, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਕਿਲ੍ਹਾ ਜੀਵਨ ਸਿੰਘ ਵਿਖੇੇ ਖਾਸ ਕੈਂਪ

PPN2612201718 ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਐਨ.ਐਸ.ਐਸ ਵਿਭਾਗ ਵਲੋਂ ਗੋਦ ਲਏ ਪਿੰਡ ਕਿਲ੍ਹਾ ਜੀਵਨ ਸਿੰਘ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦੇ ਚੌਥੇ ਦਿਨ ਕਾਮਰਸ ਵਿਭਾਗ ਦੇ ਪ੍ਰੋਫੈਸਰ ਪ੍ਰਿਅੰਕਾ ਨੇ ਵਿਦਿਆਰਥੀਆਂ ਨਾਲ ਕੈਰੀਅਰ ਕੌਂਸਲਿੰਗ ਵਿਸ਼ੇ `ਤੇ ਵਿਚਾਰ ਸਾਂਝੇ ਕੀਤੇ।ਇਸ ਤੋਂ ਇਲਾਵਾ ਕੈਂਪ ਵਿਚ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ।ਜਿਸ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫੈਸਰ ਵੀਰਾਵਲੀ ਨੇ ਸਾਇਬਰ ਕਰਾਈਮ ਵਿਸ਼ੇ ਉਤੇ ਆਪਣੇ ਵਿਚਾਰ ਸਾਂਝੇ ਕੀਤੇ।
ਕੈਂਪ ਦੇ ਪੰਜਵੇ ਦਿਨ ਸਾਇੰਸ ਵਿਭਾਗ ਦੇ ਪ੍ਰੋਫੈਸਰ ਵਿਨੀ ਨੇ ਔਰਤਾਂ ਦੀ ਸਿਹਤ ਅਤੇ ਸਵੱਛਤਾ ਉਤੇ ਵਿਚਾਰ ਗੋਸ਼ਟ ਕੀਤੀ।ਹੋਮ ਸਾਇੰਸ ਵਿਭਾਗ ਤੋਂ ਪ੍ਰੋਫੈਸਰ ਹਰਪ੍ਰੀਤ ਨਾਗੀ, ਪ੍ਰੋ. ਪ੍ਰੀਤੀ ਅਤੇ ਪ੍ਰੋ. ਹਰਪ੍ਰੀਤ ਢਿਲੋਂ ਨੇ ਬਲਾਕ ਪ੍ਰਿਟਿੰਗ ਸਟੈਨਸਿਲ ਆਰਟ ਅਤੇ ਕੁਕਿੰਗ ਉਤੇ ਪਿੰਡ ਦੀਆਂ ਔਰਤਾਂ ਲਈ ਵਰਕਸ਼ਾਪ ਲਗਾਈ।ਕਿਲ੍ਹਾ ਜੀਵਨ ਸਿੰਘ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਇਕ ਮਾਈਕ੍ਰੋਸਕੋਪ ਅਤੇ ਦੋ ਕੂੜੇਦਾਨ ਭੇਂਟ ਕੀਤੇ ਗਏ। PPN2612201719
ਕੈਂਪ ਦੇ ਛੇਵੇਂ ਦਿਨ ਕਿਲ੍ਹਾ ਜੀਵਨ ਸਿੰਘ ਦੇ ਲੋਕਾਂ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਸ਼ਿਵਾ ਜੀ ਰਾਏ ਅਤੇ ਉਹਨਾਂ ਦੀ ਟੀਮ ਨੇ 227 ਲੋਕਾਂ ਦਾ ਸਧਾਰਨ ਮੈਡੀਕਲ ਅਤੇ ਡੈਂਟਲ ਚੈਕਅਪ ਕੀਤਾ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਲੰਟੀਅਰਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਔਰਤ ਦੀ ਸਿੱਖਿਆ ਸਮਾਜ ਦੇ ਵਿਕਾਸ ਲਈ ਸਭ ਤੋਂ ਵੱਧ ਲੋੜੀਂਦੀ ਹੈ।ਇਸ ਲਈ ਔਰਤ ਦੀ ਸਿੱਖਿਆ ਅਤੇ ਸਿਹਤ ਨੂੰ ਅੱਖੋਂ ਉਹਲੇ ਨਹੀ ਕੀਤਾ ਜਾ ਸਕਦਾ।ਇਸ ਸਰਦ ਰੁੱਤ ਕੈਂਪ ਵਿਚ ਐਨ.ਐਸ.ਐਸ ਪ੍ਰੋਗਰਾਮ ਅਫਸਰ ਪ੍ਰੋ. ਸੁਰਭੀ ਸੇਠੀ, ਪ੍ਰੋ. ਪ੍ਰਿਆ ਸ਼ਰਮਾ, ਪ੍ਰੋ. ਨੇਹਾ ਸਹਿਗਲ, ਪ੍ਰੋ. ਅਲਪਨਾ ਵਾਹੀ, ਪ੍ਰੋ. ਪ੍ਰਿਅੰਕਾ ਚੁੱਘ, ਪ੍ਰੋ. ਮਨੀਸ਼ ਅਤੇ ਪ੍ਰੋ. ਰਾਜਦੀਪ ਮਹਿਰਾ ਨੇ ਸ਼ਿਰਕਤ ਕੀਤੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply