ਜੰਡਿਆਲਾ ਗੁਰੂ, 26 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਮੀਟਿੰਗ ਸਥਾਨਕ ਹੋਟਲ ਵਿੱਚ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਰਹਿਨੁਮਾਈ ਹੇਠ ਕੀਤੀ ਗਈ।ਜਿਸ ਵਿਚ ਸਾਲ 2017 ਵਿਚ ਪੱਤਰਕਾਰ ਭਾਈਚਾਰੇ ਨਾਲ ਵਾਪਰੇ ਦੁੱਖ ਸੁੱਖ ਸਾਂਝੇ ਕੀਤੇ ਗਏ ਅਤੇ ਫੈਸਲਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਆ ਰਹੇ ਸਾਲ 2018 ਦਾ ਧੂਮ ਧਮਾਕੇ ਨਾਲ ਸਵਾਗਤ ਕੀਤਾ ਜਾਵੇਗਾ।ਪ੍ਰਧਾਨ ਮਲਹੋਤਰਾ ਨੇ ਕਿਹਾ ਕਿ ਬੀਤੇ ਅੱਠ ਸਾਲ ਦੀ ਸੇਵਾ ਵਾਂਗ ਉਹ ਸਾਲ 2018 ਵਿੱਚ ਵੀ ਪੱਤਰਕਾਰਤਾ ਦੇ ਖੇਤਰ ਵਿਚ ਹਰ ਪੱਤਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਚੇਅਰਮੈਨ ਸੁਰਿੰਦਰ ਅਰੋੜਾ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਸਮੂਹ ਪੱਤਰਕਾਰ ਭਾਈਚਾਰਾ ਇਸੇ ਤਰਾਂ ਇਕਮੁੱਠ ਹੋ ਕੇ ਨਵੇਂ ਸਾਲ ਵਿਚ ਵੀ ਜਨਤਾ ਦੀ ਸੇਵਾ ਵਿਚ ਨਿਰਪੱਖ ਹੋਕੇ ਸੇਵਾ ਕਰਦਾ ਰਹੇ।ਮੀਟਿੰਗ ਵਿਚ ਕੁਲਦੀਪ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਮੁਨੀਸ਼ ਕੁਮਾਰ ਮੀਤ ਪ੍ਰਧਾਨ, ਸਰਬਜੀਤ ਜੰਜੂਆ ਮੁੱਖ ਸਲਾਹਕਾਰ, ਪ੍ਰਦੀਪ ਜੈਨ ਸਕੱਤਰ ਜਨਰਲ, ਹਰਿੰਦਰਪਾਲ ਸਿੰਘ ਚੇਅਰਮੈਨ ਵਰਕਿੰਗ ਕਮੇਟੀ, ਨਰਿੰਦਰ ਸੂਰੀ, ਵਰੁਣ ਸੋਨੀ, ਅਨਿਲ ਕੁਮਾਰ, ਸੋਨੂ ਮਿਗਲਾਨੀ, ਜਸਬੀਰ ਸਿੰਘ ਮਾਨਾਵਾਲਾ, ਰਾਕੇਸ਼ ਸੂਰੀ ਤੋਂ ਇਲਾਵਾ ਚੇਅਰਮੈਨ ਸੁਨੀਲ ਦੇਵਗਨ, ਕੰਵਲਜੀਤ ਸਿੰਘ ਜੋਧਾਨਗਰੀ, ਸੁਖਦੇਵ ਸਿੰਘ ਟਾਂਗਰਾ , ਗੁਰਮੁੱਖ ਸਿੰਘ ਰੰਧਾਵਾ, ਪਿੰਕੂ ਆਨੰਦ, ਮਨਜੀਤ ਸਿੰਘ ਗਹਿਰੀ ਮੰਡੀ, ਸੰਦੀਪ ਜੈਨ, ਸਤਪਾਲ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media