ਲੁੱਟ ਦੇ ਸਮਾਨ ਸਮੇਤ ਦੋ ਦੋਸ਼ੀ ਗ੍ਰਿਫਤਾਰ, ਦੋ ਫਰਾਰ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੇ ਦਿਨੀ ਅੰਦਰੂਨ ਸੁਲਤਾਨਵਿੰਡ ਗੇਟ ਸਥਿਤ ਸਿੰਘਾਣੀਆ ਹਸਪਤਾਲ ਦੇ ਡਾ. ਓਮ ਪ੍ਰਕਾਸ਼ ਸਿੰਘਾਣੀਆਂ ਅਤੇ ਉਹਨਾਂ ਦੀ ਪਤਨੀ
ਨੂੰ ਤੇਜ਼ ਧਾਰ ਹਥਿਆਰਾਂ ਦੇ ਜੋਰ `ਤੇ ਲੁੱਟਣ ਦੇ ਮਾਮਲੇ ਨੂੰ ਪੁਲਿਸ ਵੱਲੋਂ ਹੱਲ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਅੱਜ ਬੁਲਾਈ ਗਈ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ ਨੇ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਇਸ ਘਟਨਾ ਦੀ ਜਾਂਚ ਲਈ ਡੀ.ਸੀ.ਪੀ ਇੰਸਵੈਸਟੀਗੇਸ਼ਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਏ.ਸੀ.ਪੀ ਮਨਜੀਤ ਸਿੰਘ ਦੱਖਣੀ ਤੇ ਥਾਣਾ ਸੀ.ਡਵੀਜ਼ਨ ਦੇ ਮੁੱਖੀ ਇੰਸਪਕਟਰ ਰਵੀਸ਼ੇਰ ਸਿੰਘ `ਤੇ ਅਧਾਰਤ ਇਕ ਟੀਮ ਦਾ ਗਠਨ ਕੀਤਾ ਗਿਆ ਸੀ।ਜਿਸ ਵੱਲੋਂ ਸਖ਼ਤ ਮਿਹਨਤ ਦੇ ਬਾਅਦ ਅੱਜ ਗੋਬਿੰਦ ਸ਼ੇਰ ਗਿੱਲ ਪੁੱਤਰ ਸਤਨਾਮ ਸਿੰਘ ਵਾਸੀ ਗਲੀ ਨੰ. 2, ਸ਼ਹੀਦ ਊਧਮ ਸਿੰਘ ਨਗਰ, ਸੁਲਤਾਨਵਿੰਡ ਰੋਡ, ਨਵਜੋਤ ਕੋਰ ਉਰਫ ਜੋਤੀ ਪੁੱਤਰੀ ਸਤਨਾਮ ਸਿੰਘ ਜੋ ਕਿ ਸਕੇ ਭੈਣ-ਭਰਾ ਹਨ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਲੁੱਟੀ ਗਈ ਨਗਦੀ, ਸੋਨੇ ਤੇ ਡਾਇਮੰਡ ਦੇ ਸੈੱਟ ਅਤੇ ਚਾਂਦੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਨਵਜੋਤ ਕੌਰ ਉਰਫ ਜੋਤੀ ਸਿੰਘਾਣੀਆਂ ਹਸਪਤਾਲ ਵਿੱਚ ਹੈਲਪਰ ਵਜੋਂ ਕੰਮ ਕਰਦੀ ਸੀ।ਜਿਸ ਨੇ ਆਪਣੇ ਭਰਾ ਗੋਬਿੰਦ ਸ਼ੇਰਗਿੱਲ ਅਤੇ ਮਾਸੀ ਦੇ ਲੜਕਿਆਂ ਸੋਨੂੰ ਅਤੇ ਛੱਬਾ ਪੁਤਰਾਨ ਗੁਰਨਾਮ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਨਾਲ ਮਿਲ ਕੇ 23/12/2017 ਨੂੰ ਦਾਤਰ, ਕਿਰਚ ਆਦਿ ਤੇਜਧਾਰ ਹਥਿਆਰਾਂ ਨਾਲ ਡਾਕਟਰ ਅਤੇ ਉਹਨਾਂ ਦੀ ਪਤਨੀ ਨੂੰ ਡਰਾ ਧਮਕਾ ਕੇ ਉਹਨਾਂ ਦੇ ਹੱਥ ਪੈਰ ਬੰਨਣ ਉਪਰੰਤ 1 ਲੱਖ ਨਗਦੀ, 10 ਤੋਲੇ ਸੋਨੇ ਦੇ ਗਹਿਣੇ, ਤਿੰਨ ਘੜੀਆਂ ਅਤੇ 4 ਸੈੱਟ ਡਾਇਮੰਡ ਦੇ ਜੇਵਰ ਤੇ ਚਾਂਦੀ ਦਾ ਸਮਾਨ ਲੁੱਟ ਲਿਆ ਸੀ। ਉਹਨਾਂ ਕਿਹਾ ਕਿ ਛੱਬਾ ਤੇ ਸੋਨੂੰ ਅਜੇ ਫਰਾਰ ਚਲ ਰਹੇ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਮੌਕੇ ਕਈ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media