ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਦੀ ਖੇਤਰੀ ਵਿਕਾਸ ਸਕੀਮ
(ਐਮ.ਪੀ.ਅੇਲ.ਏ.ਡੀ) ਦੇ ਤਹਿਤ ਅਲਾਟ ਕੀਤੇ ਫੰਡਾਂ ਦੀ ਵਰਤੋਂ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕਰਦਿਆਂ ਕਿਹਾ 16ਵੀਂ ਲੋਕ ਸਭਾ ਵਿਚ ਵਿਕਾਸ ਪਖੋਂ ਪੰਜਾਬ ਵਿਚੋਂ ਅੰਮ੍ਰਿਤਸਰ ਪਹਿਲੇ ਨੰਬਰ `ਤੇ ਹੈ।ਪ੍ਰਕਾਸ਼ਿਤ ਹੋਈ ਇਕ ਖਬਰ ਬਾਰੇ ਟਿੱਪਣੀ ਕਰਦਿਆਂ ਔਜਲਾ ਨੇ ਕਿਹਾ ਕਿ ਖਬਰ ਵਿੱਚ ਦਰਜ ਅੰਕੜਿਆਂ ਨੂੰ ਅੰਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਦਾ ਡਾਟਾ ਇਕ ਵੈਬਸਾਇਟ ਤੋਂ ਲਿਆ ਗਿਆ ਹੈ, ਜੋ ਕਿ ਅੱਪਡੇਟ ਵੀ ਨਹੀਂ ਹੈ।ਉਨ੍ਹਾਂ ਕਿਹਾ ਸਹੀਂ ਡੈਟਾ ਇਹ ਹੈ ਕਿ ਮਹੀਨਾਵਾਰ ਪ੍ਰਗਤੀ ਰਿਪੋਰਟ (ਐਮ.ਪੀ.ਆਰ) ਦੇ ਅੰਕੜਿਆਂ ਨੂੰ 30-11-2017 ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮ ਓ ਐਸ ਪੀ ਆਈ ਨੂੰ ਭੇਜੀ ਗਈ ਹੈ।
ਉਨ੍ਹਾਂ ਕਿਹਾ ਕਿ ਐਮ.ਪੀ.ਲੈਂਡ ਫੰਡ ਦੀ ਪਹਿਲੀ ਕਿਸ਼ਤ ਸਾਲ 2017-18 ਲਈ 2.5 ਕਰੋੜ ਰੁਪਏ ਪ੍ਰਾਪਤ ਕੀਤੀ ਸੀ ਅਤੇ 3.75 ਕਰੋੜ ਰੁਪਏ ਦੇ 152 ਕੰਮਾਂ ਦੀ ਸਿਫਾਰਸ਼ ਕੀਤੀ ਗਈ ਸੀ, ਜੋ ਕਿ ਕਈ ਸਰਕਾਰੀ ਏਜੰਸੀਆਂ ਵੱਲੋਂ ਪੂਰੇ ਕੀਤੇ ਜਾ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦਰਮਿਆਨ 2016-17 ਦੀ ਕਿਸ਼ਤ ਵਿਚ 267 ਕੰਮ ਜਿਸ ਦੀ ਕਿਸ਼ਤ 2.90 ਕਰੋੜ ਰੁਪਏ ਕੰਮਾਂ ਵਿਚੋਂ ਕੁੱਝ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਚੱਲ ਰਹੇ ਹਨ।ਉਨ੍ਹਾਂ ਕਿਹਾ ਕਿ 16ਵੀਂ ਲੋਕ ਸਭਾ ਅਨੁਸਾਰ ਸਾਢੇ 17 ਕਰੋੜ ਭਾਰਤ ਸਰਕਾਰ ਵਲੋਂ ਐਮ.ਪੀ ਲੈਡ ਅੰਮ੍ਰਿਤਸਰ ਲੋਕ ਸਭਾ ਲਈ ਆਇਆ।ਜਿਸ ਦੌਰਾਨ 33,60,155 ਰੁਪਏ ਵਿਆਜ ਆਇਆ।ਇਸ ਤੋਂ ਇਲਾਵਾ 1,13,76,000 ਰੁਪਏ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਦੇ ਪਏ ਰੁਪਏ ਅੰਮ੍ਰਿਤਸਰ ਲੋਕ ਸਭਾ ਹਲਕੇ ਨੂੰ ਮਿਲੇ ਹਨ।ਜਿਸ ਵਿਚ 35 ਲੱਖ ਪ੍ਰਬੰਧਕੀ ਖਰਚਾ ਜੋੜਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 18 ਕਰੋੜ 38 ਹਜਾਰ ਰੁਪਏ 16ਵੀਂ ਲੋਕ ਸਭਾ ਲਈ ਅੰਮ੍ਰਿਤਸਰ ਲਈ ਪ੍ਰਾਪਤ ਹੋਇਆ, ਜਿਸ ਵਿਚ 96 ਲੱਖ ਰੁਪਏ ਜਿਲ੍ਹਾ ਪ੍ਰਸ਼ਾਸਨ ਕੋਲ ਬਕਾਇਆ ਹਨ।ਜਿਸ ਸਬੰਧੀ ਹੋਰ ਕੰਮਾਂ ਦਾ ਵੇਰਵਾ ਭੇਜ ਦਿੱਤਾ ਗਿਆ ਹੈ ਅਤੇ ਇਹ ਪੈਸੇ ਵੀ ਦਸੰਬਰ ਤੱਕ ਉਨ੍ਹਾਂ ਕੰਮ ਲਈ ਵਰਤ ਲਏ ਜਾਣਗੇ।
ਔਜਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲੀਆ ਚਿੰਨ੍ਹ ਖੜੇ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵਲੋਂ ਡਿਜ਼ੀਟਲ ਇੰਡੀਆ ਨੂੰ ਇਕ ਲੀਹ `ਤੇ ਲਿਆਉਣ ਲਈ ਵੱਡਾ ਖਰਚ ਕੀਤਾ ਜਾ ਰਿਹਾ ਹੈ, ਜਦ ਕਿ ਭਾਰਤ ਸਰਕਾਰ ਦੀਆਂ ਆਪਣੀਆਂ ਵੈਬਸਾਈਟਾਂ ਹੀ ਹੁਣ ਤੱਕ ਦੇ ਡੈਟੇ ਨੂੰ ਅਪਡੇਟ ਨਹੀਂ ਕਰ ਰਹੀ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਵੈੱਬਸਾਈਟਾਂ `ਤੇ ਗਲਤ ਜਾਣਕਾਰੀਆਂ ਲੋਕਾਂ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਮਾਨਹਾਨੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਜਦ ਕਿ ਅਸਲੀਅਤ ਇਹ ਹੈ ਕਿ ਅੰਮ੍ਰਿਤਸਰ ਦੇ ਹੁਣ ਤੱਕ 55 ਪ੍ਰਤੀਸ਼ਤ ਐਮ.ਪੀ ਫੰਡਾਂ ਵਿਚੋਂ ਸਕੂਲਾਂ ਲਈ ਵਰਤੇ ਗਏ ਹਨ।ਜਿਸ ਵਿਚ ਸਰਕਾਰੀ ਸਕੂਲਾਂ ਦੇ ਵਿਕਾਸ ਕੀਤੇ ਗਏ ਹਨ, ਤਾਂ ਜੋ ਸਿੱਖਿਆ ਦਾ ਮਿਆਰ ਉਚਾ ਹੋ ਸਕੇ।ਉਨ੍ਹਾਂ ਕਿਹਾ ਕਿ ਅਗਲੀ ਕਿਸ਼ਤ ਲਈ ਵੀ ਭਾਰਤ ਸਰਕਾਰ ਪਾਸੋਂ ਮੰਗ ਕਰ ਲਈ ਗਈ ਹੈ।ਅੋਜਲਾ ਨੇ ਕਿਹਾ ਕਿ ਪੂਰੇ ਸੂਬੇ ਦੇ ਮੈਂਬਰ ਪਾਰਲੀਮੈਂਟ ਫੰਡਾਂ ਵਿਚੋਂ ਗੁਰੂ ਨਗਰੀ ਦੇ ਵਿਕਾਸ ਲਈ ਸਭ ਤੋਂ ਵੱਧ ਵਿਕਾਸ ਕਰਵਾਏ ਗਏ ਹਨ ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media