ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਨੇ ਪੰਜਾਬ ਮਨੁੱਖੀ ਤਸੱਕਰੀ ਰੋਕਥਾਮ ਐਕਟ 2012
ਅਧੀਨ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।ਉਨ੍ਹਾਂ ਜਾਰੀ ਬਿਆਨ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨਾਗਰਿਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਹ ਆਪਣੀ ਵਿਦੇਸ਼ ਯਾਤਰਾ ਸਬੰਧੀ ਲੋੜੀਂਦੇ ਕਾਗਜ਼ਾਤ ਸਿਰਫ ਰਜਿਸਟਰਡ ਟਰੈਵਲ ਏਜੰਟਾਂ ਰਾਹੀਂ ਹੀ ਮੁਕੰਮਲ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਮਨੁੱਖੀ ਤਸੱਕਰੀ ਰੋਕਥਾਮ ਐਕਟ 2012 ਹੋਂਦ ਵਿਚ ਆਉਣ ਤੋਂ ਬਾਅਦ ਸਿਰਫ ਰਜਿਸਟਰਡ ਟਰੈਵਲ ਏਜੰਟ ਹੀ ਲੋਕਾਂ ਨੂੰ ਵਿਦੇਸ਼ ਭੇਜਣ ਦੇ ਕਾਗਜ਼ਾਤ ਮੁਕੰਮਲ ਕਰਵਾਉਣ ਦਾ ਅਧਿਕਾਰ ਰੱਖਦੇ ਹਨ।ਪਰ ਵੇਖਣ ਵਿੱਚ ਆਇਆ ਹੈ ਕਿ ਕਈ ਅਣ-ਅਧਿਕਾਰਤ ਟਰੈਵਲ ਏਜੰਟਾਂ ਵੱਲੋਂ ਕਈ ਵਾਰ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪਠਾਨਕੋਟ ਦੇ ਨੋਜਵਾਨਾਂ ਨੂੰ ਅਣਅਧਿਕਾਰਤ ਠੱਗ ਕਿਸਮ ਦੇ ਟ੍ਰੈਵਲ ਏਜੰਟਾਂ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਅਣ-ਰਜਿਸਟਰਡ ਟਰੈਵਲ ਏਜੰਟ ਦੇ ਝਾਂਸੇ ਵਿੱਚ ਨਾ ਆਉਣ ਅਤੇ ਵਿਦੇਸ਼ ਜਾਣ ਲਈ ਆਪਣੇ ਲੋੜੀਂਦੇ ਕਾਗਜਾਤ ਸਿਰਫ ਰਜਿਸਟਰਡ ਟ੍ਰੈਵਲ ਏਜੰਟ ਰਾਹੀਂ ਹੀ ਮੂਕੰਮਲ ਕਰਵਾਉਂਣ ਤਾਂ ਜੋ ਉਹ ਆਪਣੇ ਕਿਸੇ ਤਰ੍ਹਾਂ ਦੇ ਮਾਲੀ ਨੁਕਸਾਨ ਹੋਣ ਤੋਂ ਬੱਚ ਸਕਣ।
ਡਿਪਟੀ ਕਮਿਸ਼ਨਰ ਸ੍ਰੀਮਤੀਨੀਲਿਮਾ ਨੇ ਦਸਿਆ ਕਿ ਇਸ ਸਮੇਂ ਜ਼ਿਲੇ ਅੰਦਰ ਸਿਰਫ ਦੋ ਹੀ ਟਰੈਵਲ ਏਜੰਸੀਆਂ ਨੂੰ ਲਾਈਸੈਂਸ ਜਾਰੀ ਕੀਤਾ ਗਿਆ ਹੈ, ਜੋ ਕਿ ਮੋਹਨ ਸਿੰਘ ਸਪੁੱਤਰ ਬਾਬੂ ਰਾਮ ਵਲੋਂ ਐਮ.ਐਸ ਫੋਰੀਜਨ ਟ੍ਰੈਵਲ ਦੇ ਨਾਮ ਅਤੇ ਰਵਿੰਦਰ ਕੁਮਾਰ ਸਪੁੱਤਰ ਪਰਸੋਤਮ ਚੰਦ ਵਲੋਂ ਪੀ.ਆਰ ਟੈ੍ਰਵਲ ਦੇ ਨਾਮ ‘ਤੇ ਪਠਾਨਕੋਟ ਵਿਖੇ ਚਲਾਈ ਜਾ ਰਹੀ ਹੈ।ਇਸ ਤੋਂ ਇਲਾਵਾ ਜ਼ਿਲੇ ਅੰਦਰ ਹੋਰ ਕੋਈ ਵੀ ਟਰੈਵਲ ਏਜੰਸੀ ਰਜਿਸਟਰਡ ਨਹੀਂ ਹੈ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media