Thursday, March 26, 2026

ਸਿਟੀ ਪੁਲਿਸ ਵਲੋਂ ਔਰਤ ਦੀ ਸ਼ਿਕਾੲਤ `ਤੇ ਚੱਢਾ ਖਿਲਾਫ ਧਮਕਾਉਣ ਤੇ ਸ਼ੋਸ਼ਣ ਦਾ ਕੇਸ ਦਰਜ਼

ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ ਬਿਊਰੋ)  ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਇੱਕ ਅੋਰਤ ਨਾਲ ਸੋਸ਼ਲ ਮੀਡੀਆ `ਤੇ  Charnjit Chadhaਵਾਇਰਲ ਹੋਈ ਵੀਡੀਓ ਤੋਂ ਬਾਅਦ ਇਸ ਵਿੱਚ ਦਿਖਾਈ ਦੇ ਰਹੀ ਦੀਵਾਨ ਦੇ ਇਕ ਸਕੂਲ ਦੀ ਪ੍ਰਿੰਸੀਪਲ ਵਲੋਂ ਡੀ.ਜੀ.ਪੀ ਪੰਜਾਬ ਨੂੰ ਦਿੱਤੀ ਸ਼ਿਕਾਇਤ `ਤੇ ਕਾਰਵਾਈ ਕਰਦਿਆਂ ਸਿਟੀ ਪੁਲਿਸ ਨੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਉਨਾਂ ਦੇ ਪੁੱਤਰ ਇੰਦਰਬੀਰ ਸਿੰਘ ਚੱਢਾ ਦੇ ਖਿਲ਼ਾਫ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲ਼ਿਆ ਹੈ।ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਹੈ ਕਿ ਪ੍ਰਿੰਸੀਪਲ ਮਹਿਲਾ ਵਲੋਂ ਡੀ.ਜੀ.ਪੀ ਨੂੰ ਚੱਢਾ ਖਿਲ਼ਾਫ ਦਿੱਤੀ ਸ਼ਿਕਾਇਤ ਦੇ ਅਧਾਰ `ਤੇ ਕੇਸ ਦਰਜ ਕਰ ਕੀਤਾ ਗਿਆ ਹੈ, ਜਿਸ ਦੀ ਕਾਪੀ ਉਸ ਨੇ ਉਨਾਂ ਨੂੰ ਵੀ ਦਿੱਤੀ ਸੀ।ਇਸ ਸ਼ਿਕਾਇਤ ਵਿੱਚ ਮਹਿਲਾ ਨੇ ਦੋਸ਼ ਲਾਇਆ ਸੀ ਕਿ ਚਰਨਜੀਤ ਚੱਢਾ ਨੇ ਉਸ ਦਾ ਜਬਰਦਸਤੀ ਧਮਕੀਆਂ ਅਤੇ ਹੋਰ ਦਬਾਅ ਪਾ ਕੇ ਸ਼ੋਸ਼ਣ ਕੀਤਾ ਸੀ।ਏ.ਸੀ.ਪੀ ਇਨਵੈਸਟੀਗੇਸ਼ਨ-1 ਤੇਜਬੀਰ ਸਿੰਘ ਦਾ ਕਹਿਣਾ ਹੈ ਕਿ ਡੀ.ਏ ਲੀਗਲ ਦੀ ਸਲਾਹ ਲੈਣ ਉਪਰੰਤ ਚਰਨਜੀਤ ਸਿੰਘ ਚੱਢਾ ਅਤੇ ਉਨਾਂ ਦੇ ਪੁੱਤਰ ਇੰਦਰਪਾਲ ਸਿੰਘ ਚੱਢਾ ਆਈ.ਪੀ.ਸੀ ਦੀ ਧਾਰਾ 354, 354-ਏ, 506, 509 ਅਤੇ ਆਈ.ਟੀ ਐਕਟ ਦੀ ਧਾਰਾ 67 ਅਤੇ 67-ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਉਪਰੰਤ ਇਹਨਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਸੂਤਰਾਂ ਅਨੁਸਾਰ ਕੇਸ ਦਰਜ਼ ਹੋਣ ਉਪਰੰਤ ਚੱਢਾ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਸੰਭਵ ਹੈ।ਇਸ ਤੋਂ ਪਹਿਲਾਂ ਸਿਟੀ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪੀ ਗਈ ਹੈ।ਵੀਡੀਓ ਵਿੱਚ ਦਿਸਣ ਵਾਲੀ ਔਰਤ ਵਲੋਂ ਕੱਲ ਡੀ.ਜੀ.ਪੀ ਨਾਲ ਮਿਲ ਕੇ ਇਨਸਾਫ ਦੀ ਮੰਗ ਕੀਤੀ ਗਈ ਸੀ।
ਉਧਰ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਾਫੀ ਗਿਣਤੀ `ਚ ਮਿਲੀਆਂ ਸ਼ਿਕਾਇਤਾਂ `ਤੇ ਕਾਰਵਾਈ ਕਰਦਿਆਂ ਕੱਲ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀਆਂ ਸਾਰੀਆਂ ਸੇਵਾਵਾਂ ਖਤਮ ਕਰ ਕੇ ਉਸ ਵਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਹੋਰ ਜਥੇਬੰਦੀਆਂ ਦੇ ਅਹੁੱਦੇਦਾਰ ਵਜੋਂ ਕੰਮ ਕਰਨ `ਤੇ ਰੋਕ ਲਾਉਂਦਿਆਂ ਪੰਜ ਸਿੰਘ ਸਾਹਿਬਾਨ ਦੀ ਅਗਲੇਰੀ ਮੀਟਿੰਗ ਵਿੱਚ ਮਾਮਲਾ ਵਿਚਾਰਣ ਅਤੇ ਆਪਣਾ ਪੱਖ ਰੱਖਣ ਲਈ ਚੱਢਾ ਨੂੰ ਸ੍ਰੀ ਅਕਾਲ ਤਖਤ ਸਾਹਿਬ `ਤੇ ਤਲਬ ਕਰਨ ਦਾ ਐਲਾਨ ਕਰ ਦਿੱਤਾ ਸੀ।
ਜਿਕਰਯੋਗ ਹੈ ਕਿ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਵਲੋਂ ਪਹਿਲਾਂ ਹੀ ਚਰਨਜੀਤ ਸਿਘ ਚੱਢਾ ਦੀ ਥਾਂ ਧੰਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ, ਜਿੰਨਾਂ `ਤੇ ਦੋਸ਼ ਹੈ ਕਿ ਉਨਾਂ ਨੇ ਸਿੱਖ ਰਹਿਤ ਮਰਿਆਦਾ ਦੇ ਉਲਟ ਦੋ ਪਤਨੀਆਂ ਰੱਖੀਆਂ ਹੋਈਆਂ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply