
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ)- ਪੰਜਾਬ ਸਰਕਾਰ ਸਿੱਖਿਆ ਵਿਭਾਗ ਅਧੀਨ ਸਰਵ ਸਿੱਖਿਆ ਅਭਿਆਨ ਵੱਲੋਂ ਸਕੂਲੀ ਬੱਚਿਆਂ ਲਈ ਭੇਜੀ ਗਰਾਂਟ ਦੀਆਂ ਵਰਦੀਆਂ ਸਰਕਾਰੀ ਕੰਨਿਆਂ ਐਲੀਮੈਂਟਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਬਲਾਕ ਅੰਮ੍ਰਿਤਸਰ-੧ ਵਿਖੇ ਹੈਡ ਟੀਚਰ ਸਟੇਟ ਤੇ ਨੈਸ਼ਨਲ ਐਵਾਰਡੀ ਰੋਸ਼ਨ ਲਾਲ ਸ਼ਰਮਾ ਅਤੇ ਮੁੱਖ ਮਹਿਮਾਨ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰੀ ਮਤੀ ਜਤਿੰਦਰ ਪਾਲ ਦੀ ਪ੍ਰਧਾਨਗੀ ਹੇਠ ਬੱਚਿਆਂ ਨੂੰ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ, ਭੰਗੜਾ, ਕਵਿਤਾ, ਚੁਟਕਲੇ ਪੇਸ਼ ਕੀਤੇ। ਬੱਚਿਆਂ, ਉਹਨਾਂ ਦੇ ਮਾਤਾ ਪਿਤਾ ਅਤੇ ਸਕੂਲ ਸਟਾਫ ਨਾਲ ਮੈਡਮ ਜਤਿੰਦਰ ਪਾਲ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੱਚਿਆਂ ਵਲੋਂ ਤਿਆਰ ਕੀਤਾ ਇਹ ਪ੍ਰੋਗਰਾਮ ਦੇਖ ਕੇ ਬਹੁਤ ਵਧੀਆ ਲੱਗਾ, ਹੁਣ ਇਸ ਸਕੂਲ ਵਿੱਚ ਨੈਸ਼ਨਲ ਐਵਾਰਡੀ ਹੈਡ ਟੀਚਰ ਆ ਗਏ ਹਨ, ਉਹਨਾਂ ਦੀ ਅਗਵਾਈ ਵਿੱਚ ਬੱਚੇ ਪੜਾਈ ਦੇ ਨਾਲ-ਨਾਲ ਹੋਰਨਾਂ ਖੇਤਰਾਂ ਵਿੱਚ ਵੀ ਤਰੱਕੀ ਕਰਨਗੇ।ਆਏ ਹੋਏ ਮਹਿਮਾਨ ਤੇ ਹੋਰਨਾਂ ਦਾ ਧੰਨਵਾਦ ਕਰਦੇ ਹੋਏ ਰੋਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਉਨਾਂ ਦਾ ਸਹਿਯੋਗ ਹਰ ਸਮੇਂ ਸਕੂਲ ਦੇ ਨਾਲ ਰਹੇਗਾ, ਆਉਣ ਵਾਲੇ ਸਮੇਂ ਵਿੱਚ ਇਹ ਸਕੂਲ ਬਲਾਕ ਵਿੱਚ ਮੱਲ੍ਹਾਂ ਮਾਰੇਗਾ।ਇਸ ਮੌਕੇ ਲਖਵਿੰਦਰ ਸਿੰਘ ਕਲੱਰਕ, ਬਲਵਿੰਦਰ ਸਿੰਘ, ਰਜਨੀ ਅਰੌੜਾ, ਮਨਜੀਤ ਕੌਰ, ਭੁਪਿੰਦਰ ਕੌਰ, ਹਰਵਿੰਦਰ ਕੌਰ, ਪਰਮਿੰਦਰ ਜੀਤ ਸਿੰਘ, ਮਮਤਾ ਰਾਣੀ, ਬਿਕਰਮ ਜੀਤ ਸਿੰਘ, ਸੰਦੀਪ ਕੌਰ, ਰਜਿੰਦਰ ਕੌਰ ਅਤੇ ਬੱਚਿਆਂ ਦੇ ਮਾਤਾ ਪਿਤਾ ਸ਼ਾਮਿਲ ਹੋਏ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media