ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ)- ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਤੇ ਵਾਰਡ ਨੰਬਰ ੨੯ ਦੇ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲਾ ਨੇ ਅੱਜ ਮੋਹਨ ਨਗਰ ਦਾ ਦੋਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਗਲੀ ਨੰਬਰ ੪ ਦੇ ਨਿਵਾਸੀਆਂ ਨੇ ਉਨਾਂ ਨੂੰ ਦਰਪੇਸ਼ ਪੀਣ ਵਾਲੇ ਪਾਣੀ, ਸੀਵਰੇਜ ਤੇ ਗਲੀਆਂ ਨਾਲੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਂਬਰ ਅਤੇ ਸੀਵਰੇਜ ਦੀਆਂ ਹੌਦੀਆਂ ਵਿੱਚ ਪਾਣੀ ਰੁੱਕ ਜਾਣ ਕਰਕੇ ਗਲੀ ਵਿੱਚ ਗੰਦਾ ਪਾਣੀ ਖੜਾ ਹੋ ਜਾਂਦਾ ਹੈ। ਇਹ ਗਲੀ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ ਅਤੇ ਪੀਣ ਵਾਲੇ ਪਾਣੀ ਦੀ ਵ ੀਸਮੱਸਿਆ ਹੈ।ਇਹ ਮੁਸ਼ਕਲਾਂ ਸੁਨਣ ਉਪਰੰਤ ਟਰੱਕਾਂਵਾਲਾ ਨੇ ਸਾਰੀ ਗਲੀ ਦਾ ਮੁਆਇਨਾ ਕਰਨ ਉਪਰੰਤ ਐਲਾਨ ਕੀਤਾ ਕਿ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਨਿਕਾਸੀ ਲਈ ਗਲੀ ਵਿੱਚ ਪਈਆਂ ਪਾਣੀ ਤੇ ਸੀਵਰੇਜ ਦੀਆਂ ਪਾਈਪਾਂ ਚੱੈਕ ਕਰਵਾ ਕੇ ਦਰੁੱਸਤ ਕਰਵਾਈਆਂ ਜਾਣਗੀਆਂ ਅਤੇ ਗਲੀ ਵਿੱਚ ਆਰ.ਸੀ.ਸੀ ਦਾ ਫਰਸ਼ ਪਾ ਕੇ ਗਲੀ ਨਵੀਂ ਬਣਾ ਦਿੱਤੀ ਜਾਵੇਗੀ।ਉਨਾਂ ਨੇ ਕਿਹਾ ਅਕਾਲੀ ਭਾਜਪਾ ਸਰਕਾਰ ਵਲੋਂ ਸ਼ਹਿਰੀਆਂ ਦੀਆ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕਰਵਾਈਆਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਪਰਸ਼ੋਤਮ ਸ਼ਰਮਾ, ਮਾਸਟਰ ਰੋਸ਼ਨ ਲਾਲ, ਬਲਦੇਵ ਰਾਜ, ਬਿੱਟੂ ਮਹਾਜਨ, ਨੀਲ ਮਨੀ ਨੰਨੀ, ਮਾਸਟਰ ਗੁਰਿੰਦਰ ਸਿੰਘ ਆਦਿ ਨੇ ਅਵਤਾਰ ਸਿੰਘ ਟਰੱਕਾਂਵਾਲਾ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਹਰਦੇਸ਼ ਸ਼ਰਮਾ, ਸਾਹਿਬ ਸਿੰਘ, ਸਚਿਨ ਭਾਟੀਆ, ਪ੍ਰਦੀਪ ਕੁਮਾਰ ਤੇ ਹੋਰ ਗਲੀ ਵਾਸੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …