ਬਠਿੰਡਾ, 30 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਬੱਡੀ ਦੇ ਮਹਾਂਕੁੰਭ ਦਾ 30ਵਾਂ ਕਬੱਡੀ ਕੱਪ 29/30 ਜਨਵਰੀ ਨੂੰ ਹੋਣ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਨੇ ਦੱਸਿਆ ਹੈ ਕਿ ਇਸ ਵਿੱਚ ਕਬੱਡੀ ਕੱਪ ‘ਚ ਪਹਿਲੀ ਵਾਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੈਚ ਖੇਡੇ ਜਾਣਗੇ।ਜਿਸ ਦੀਆਂ ਤਿਆਰੀਆਂ ਸਬੰਧੀ ਸੰਤ ਹਜ਼ਾਰਾ ਸਿੰਘ ਟੂਰਨਾਮੈਂਟ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਪਹਿਲੀ ਇਕੱਤਰਤਾ ਕੀਤੀ ਗਈ। ਇਸ ਵਿਚ ਜੋਗਿੰਦਰ ਸਿੰਘ ਬਰਾੜ, ਲਾਲਾ, ਭੁਪਿੰਦਰ ਸਿੰਘ ਸਿੱਧੂ, ਡਾ. ਜਗਦੇਵ ਸਿੰਘ, ਹਨੀ ਮਾਹਲ, ਮਿੰਦੀ ਮਾਨ, ਗੁਰਜੀਤ ਸਿੰਘ ਮਾਨ, ਸੁੱਖਾ ਮਾਨ, ਜਗਸੀਰ ਸਿੰਘ,ਜੀਤ ਮਾਹਲ, ਕਾਲਾ ਟੇਲਰ, ਸੰਦੀਪ ਮੁੰਡੀ, ਕੇਵਲ ਮਾਹਲ ਅਤੇ ਸੇਵਕ ਚੋਟੀਆਂ ਆਦਿ ਸ਼ਾਮਲ ਹੋਏ। ਸਮੂਹ ਅਹੁਦੇਦਾਰ-ਮੈਂਬਰਾਂ ਨੇ ਸਰਬ-ਸੰਮਤੀ ਨਾਲ ਫੈਸਲਾ ਕੀਤਾ ਗਿਆ।ਉਨਾਂ ਨੇ ਦੱਸਿਆ ਕਿ ਕਬੱਡੀ ਕੱਪ ਸੰਤ ਹਜ਼ਾਰਾ ਸਿੰਘ ਟੂਰਨਾਮੈਂਟ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਅਤੇ ਇਸ ਨੂੰ ਸਫ਼ਲ ਕਰਵਾਉਣ ਲਈ ਪ੍ਰਬੰਧਕਾਂ ਵੱਲੋਂ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …