Friday, March 13, 2026

ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਖੂਨਦਾਨ ਕੈਂਪ ਲਗਾਇਆ ਗਿਆ

ਮਾਲੇਰਕੋਟਲਾ, 31 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਮਾਜ ਸੇਵਾ ਐਂਡ ਸਪੋਰਟਸ ਕਲੱਬ ਸੇਹਕੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ PPN3112201707ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਯਾਦ ਵਿਚ ਕਲੱਬ ਪ੍ਰਧਾਨ ਬਰਿੰਦਰਪਾਲ ਸਿੰਘ ਸਿੱਧੂ (ਬੂਟਾ ਸੇਹਕੇ) ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਐਸ.ਪੀ ਮਾਲੇਰਕੋਟਲਾ ਰਾਜ ਕੁਮਾਰ ਜਲਹੋਤਰਾ ਨੇ ਕੀਤਾ।ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਕਲੱਬ ਪ੍ਰਬੰਧਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖੂਨਦਾਨ ਨੂੰ ਮਹਾਂਦਾਨ ਦੱਸਦਿਆਂ ਕਿਹਾ ਕਿ ਦੁਨੀਆਂ ਅੰਦਰ ਅੱਜ ਤੱਕ ਖੂਨ ਦਾ ਕੋਈ ਬਦਲ ਪੈਦਾ ਨਹੀਂ ਹੋਇਆ।ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਖੁਨਦਾਨ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਤੁਹਾਡੇ ਵਲੋਂ ਦਿੱਤੇ ਗਏ ਖੂਨ ਨਾਲ ਕਿਸੇ ਵਿਆਕਤੀ ਨੂੰ ਨਵੀਂ ਜਿੰਦਗੀ ਮਿਲ ਸਕਦੀ ਹੈ। ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਵੀ ਸਮਾਜ ਸੇਵਾ ਦੇ ਕੰਮਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਵਿਸ਼ੇਸ਼ ਸਹਿਯੋਗੀ ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ ਨੇ ਨਸ਼ਿਆਂ ‘ਚ ਗਰਕ ਹੋ ਰਹੀ ਸੂਬੇ ਦੀ ਜਵਾਨੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਮੌਕੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਉਣਾ ਇੱਕ ਸ਼ਲਾਘਾਯੋਗ ਉਦਮ ਹੈ।ਉਨ੍ਹਾਂ ਆਪਣੇ ਵੱਲੋਂ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਹੋਰਨਾਂ ਪਿੰਡਾਂ ਦੇ ਨੌਜਵਾਨ ਵੀ ਅਜਿਹੇ ਕੈਂਪ ਲਗਾ ਕੇ ਸਮਾਜ ਸੇਵਾ ‘ਚ ਆਪਣਾ ਬਣਦਾ ਯੋਗਦਾਨ ਪਾਉਣ।
ਕਲੱਬ ਦੇ ਪ੍ਰਧਾਨ ਬਰਿੰਦਰਪਾਲ ਸਿੰਘ ਸਿੱਧੂ ਨੇ ਪਿੰਡ ‘ਚ ਹਰੇਕ ਲੋੜਵੰਦ ਦੀ ਸਹਾਇਤਾ ਕਰਨ ਦਾ ਪ੍ਰਣ ਕਰਦਿਆਂ ਕਿਹਾ ਕਿ ਕਲੱਬ ਅਜਿਹੇ ਕੈਂਪਾ ਦੇ ਨਾਲ-ਨਾਲ ਕੁਰਾਹੇ ਪੈਂਦੀ ਜਾ ਰਹੀ ਸੂਬੇ ਦੀ ਜਵਾਨੀ ਨੂੰ ਬਚਾਉਣ ਲਈ ਵੀ ਹਰ ਸਭੰਵ ਉਪਰਾਲਾ ਕਰੇਗਾ।ਕੈਂਪ ਦੌਰਾਨ ਡਾ.ਅਖੱਤਰ ਦੀ ਅਗਵਾਈ ਹੇਠ ਆਈ ਬਲੱਡ ਬੈਂਕ ਮਾਲੇਰਕੋਟਲਾ ਦੀ ਟੀਮ ਨੇ 50 ਯੂਨਿਟ ਖੂਨ ਇਕੱਤਰ ਕੀਤਾ।ਕਲੱਬ ਨੇ ਜਿਥੇ ਖੂਨਦਾਨੀਆਂ ਨੂੰ ਫਲ ਤੇ ਦੁੱਧ ਮੁਹੱਈਆ ਕੀਤਾ ਉਥੇ ਜਸਵਿੰਦਰ ਸਿੰਘ ਧੀਮਾਨ ਅਤੇ ਜਸਵੀਰ ਸਿੰਘ ਬਨਭੋਰਾ ਨੇ ਡਾਕਟਰਾਂ ਦੀ ਟੀਮ ਅਤੇ ਖੁਨਦਾਨੀਆਂ ਨੂੰ ਸਨਮਾਨਿਤ ਕੀਤਾ।ਇਸ ਮੋਕੇ ਹੋਰਨਾਂ ਤੋਂ ਇਲਾਵਾ ਸਤਿੰਦਰ ਸਿੰਘ ਸੇਹਕੇ, ਜਗਮੇਲ ਸਿੰਘ ਜਿੱਤਵਾਲ, ਜਗਰੂਪ ਸਿੰਘ ਬਿੱਟੂ, ਡਾ. ਦਲਜੀਤ ਸਿੰਘ ਨਾਰੀਕੇ, ਕਰਮਜੀਤ ਸਿੰਘ ਸੇਹਕੇ, ਮਹੰਤ ਜਗਜੀਤ ਦਾਸ, ਸੁਭਾਸ਼ ਕੁਮਾਰ ਪ੍ਰਧਾਨ ਸਰਾਫਾ ਬਜ਼ਾਰ ਮਾਲੇਰਕੋਟਲਾ, ਮਨਪ੍ਰੀਤ ਸਿੰਘ ਬਾਵਾ, ਹਰਮਨ ਧਾਲੀਵਾਲ, ਗਰਚਰਨ ਸਿੰਘ ਲਸੋਈ, ਅਮਰੀਕ ਸਿੰਘ ਨਾਰੀਕੇ, ਹਰਪ੍ਰੀਤ ਸਿੰਘ ਬਾਵਾ, ਬਲਜੀਤ ਸਿੰਘ, ਲਵਦੀਪ ਸਿੰਘ, ਫਰਹਾਨ ਮਾਲੇਰਕੋਟਲਾ ਅਤੇ ਸੰਦੀਪ ਸਿੰਘ ਆਦਿ ਨੇ ਕੈਂਪ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply