ਮਾਲੇਰਕੋਟਲਾ, 31 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਾਹਿਤਕਾਰ, ਕਵੀ ਅਤੇ ਗੀਤਕਾਰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ‘ਚ
ਵੱਡੀ ਭੂਮਿਕਾ ਨਿਭਾਅ ਸਕਦੇ ਹਨ, ਅੱਜ ਜ਼ਰੂਰੀ ਹੈ ਕਿ ਗਾਇਕੀ ਨੂੰ ਸਕਾਰਾਤਮਕ ਜਿਹੇ ਸੀਮਤ ਵਿਸ਼ਿਆਂ ਤੋਂ ਬਾਹਰ ਲਿਆ ਕੇ ਸਹੀ ਸੇਧ ਦਿੱਤੀ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਦਾਰਾ ਅਦਬ-ਏ-ਇਸਲਾਮੀ ਹਿੰਦ ਮਾਲੇਰਕੋਟਲਾ ਵੱਲੋਂ ਆਯੋਜਿਤ ਇੱਕ ਕਵੀ ਸੰਮੇਲਨ ਦੋਰਾਨ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਪੰਜਾਬ ਉਰਦੂ ਅਕਾਦਮੀ ਦੇ ਸਾਬਕਾ ਸਕੱਤਰ ਡਾ. ਮਨਜ਼ੂਰ ਹਸਨ, ਉਘੇ ਕਵੀ ਹਰਜੀਤ ਸੋਹੀ ਅਤੇ ਤਾਜ ਮੁਹੰਮਦ ਰਾਣਾ ਨੇ ਸਾਂਝੇ ਤੌਰ ਤੇ ਕੀਤਾ।ਅਦਾਰੇ ਦੇ ਸਹਿ ਸੰਚਾਲਕ ਅਤੇ ਪ੍ਰਸਿੱਧ ਸਾਹਿਤਕਾਰ ਸਾਜਿਦ ਇਸਹਾਕ ਵੱਲੋਂ ਸੰਚਾਲਕ ਕਰਤਾ ਨਾਅਤ ਸੰਗ੍ਰਹਿ `ਗੁਲਦਸਤਾ-ਏ-ਨਾਅਤ` ਦੀ ਘੁੰਡ ਚੁਕਾਈ ਵੀ ਕੀਤੀ ਗਈ।ਕਵੀ ਸੰਮੇਲਨ ਵਿੱਚ ਪੁੱਜੇ ਕਵੀਆਂ ਨੇ ਅਪਣੀਆਂ ਰਚਨਾਵਾ ਪੇਸ਼ ਕੀਤੀਆਂ।ਪ੍ਰੋਗਰਾਮ ਦਾ ਆਰੰਭ ਸਟੇਜ ਸਕੱਤਰ ਸਾਜਿਦ ਇਸਹਾਕ ਨੇ ਰੱਬੀ ਬਾਣੀ ਕੁਰਆਨ-ਏ-ਪਾਕ ਦੀ ਤਿਲਾਵਤ ਨਾਲ ਕੀਤਾ।ਅਦਾਰੇ ਦੇ ਮੈਂਬਰ ਮੁਹੰਮਦ ਅਰਸ਼ਦ ਸ਼ਰੀਫ ਨੇ ਹਮਦ ਸੁਣਾਈ।ਅਪਣੀਆਂ ਰਚਨਾਵਾਂ ਸੁਣਾਉਣ ਵਾਲੇ ਕਵੀਆਂ ‘ਚ ਹਰਜੀਤ ਸੋਹੀ, ਅਸ਼ੋਕ ਦੀਪਕ, ਡਾ.ਅਯੂਬ ਖਾਂ, ਡਾ. ਅਨਵਾਰ ਅਹਿਮਦ ਅਨਸਾਰੀ, ਮਹਿੰਦਰ ਦੀਪ, ਅੱਬਾਸ ਧਾਲੀਵਾਲ, ਅਹਿਸਾਨ ਹਬੀਬ, ਇਬਰਾਹੀਮ ਰਾਹੀ, ਸਾਜਿਦ ਇਸਹਾਕ ਨੇ ਅਪਣਾ ਅਪਣਾ ਕਲਾਮ ਪੇਸ਼ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਾਅਤ-ਏ-ਇਸਲਾਮੀ ਹਿੰਦ ਪੰਜਾਬ ਦੇ ਪ੍ਰਧਾਨ ਅਬਦੁਸ ਸ਼ਕੂਰ, ਮੁਹੰਮਦ ਅਦਰੀਸ, ਸ਼ਫੀਕ ਖਾਂ, ਮੁਹੰਮਦ ਇਰਸ਼ਾਦ, ਅਬਦੁਲ ਹਫੀਜ, ਡਾ.ਇਰਸ਼ਾਦ, ਸ਼ਫੀਕ ਅਹਿਮਦ, ਤੇਜਾ ਖਾਂ, ਸ਼ੋਕਤ ਅਲੀ ਖਾਂ, ਮੁਹੰਮਦ ਅਖਤਰ ਅਤੇ ਬਸ਼ੀਰ ਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media