Saturday, June 20, 2026

ਪੀ.ਐਸ.ਈ.ਬੀ ਮੁਲਾਜ਼ਮਾਂ ਕੀਤੀ ਅਰਥੀ ਫੂਕ ਰੈਲੀ

ਮਾਲੇਰਕੋਟਲਾ (ਸੰਦੌੜ), 1 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਮੰਡਲ ਦਫ਼ਤਰ PPN0101201804ਮਾਲੇਰਕੋਟਲਾ ਦੇ ਗੇਟ ’ਤੇ ਅੱਜ ਅਰਥੀ ਫੂਕ ਰੈਲੀ ਕੀਤੀ ਗਈ।ਉਕਤ ਅਰਥੀ ਫੂਕ ਰੈਲੀ ਬਠਿੰਡਾ ਥਰਮਲ ਬੰਦ ਕਰਨ ਦੇ ਵਿਰੋਧ ‘ਚ ਕੀਤੀ ਗਈ।ਇਸ ਮੌਕੇ ਵੱਖ-ਵੱਖ ਸਬ-ਯੂਨਿਟਾਂ ਦੇ ਬਿਜਲੀ ਕਾਮਿਆਂ ਨੇ ਕਾਲੇ ਬਿੱਲੇ ਲਗਾ ਕੇ ਭਾਗ ਲਿਆ।ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਮੰਤਰੀਆਂ ’ਤੇ ਆਧਾਰਿਤ ਬਣਾਈ ਸਬ-ਕਮੇਟੀ ਨੇ ਥਰਮਲ ਬੰਦ ਕਰਨ ਦੀ ਰਿਪੋਰਟ ਦੇ ਦਿੱਤੀ ਹੈ।ਇਸ ’ਤੇ ਫ਼ੈਸਲਾ ਕਰਦਿਆਂ ਪੰਜਾਬ ਦੀ ਕੈਬਨਿਟ ਨੇ 1 ਜਨਵਰੀ ਤੋਂ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਦਾ ਫ਼ੈਸਲਾ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਬਿਜਲੀ ਕਰਮਚਾਰੀਆਂ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਅੰਦਰ ਬਹੁਤ ਜ਼ਿਆਦਾ ਰੋਸ ਹੈ।ਥਰਮਲ ਨਾਲ ਜੁੜੇ ਹੋਏ ਲੋਕਾਂ ਦਾ ਪੱਖ ਸੁਣੇ ਬਿਨਾਂ ਕੀਤਾ ਗਿਆ ਇਹ ਬਹੁਤ ਵੱਡਾ ਲੋਕ ਵਿਰੋਧੀ ਫ਼ੈਸਲਾ ਹੈ।ਪੰਜਾਬ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਉਲਟ ਰੋਜ਼ਗਾਰ ਖੋਹਣ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਸ ਤੋਂ ਇਲਾਵਾ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ 03-01-2018 ਨੂੰ ਬਠਿੰਡਾ ਥਰਮਲ ਅੱਗੇ ਲਾਏ ਜਾ ਰਹੇ ਧਰਨੇ ਵਿੱਚ ਬਰਨਾਲਾ ਸਰਕਲ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਭਾਗ ਲੈਣਗੇ। ਅੱਜ ਦੀ ਇਸ ਰੋਸ ਰੈਲੀ ਨੂੰ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਜਨਰਲ ਸਕੱਤਰ ਕੌਰ ਸਿੰਘ ਸੋਹੀ, ਹਰਜੀਤ ਸਿੰਘ, ਕੁਲਦੀਪ ਸਿੰਘ ਮੰਡਲ ਕਮੇਟੀ ਆਗੂ, ਪੀ.ਐਸ.ਈ.ਬੀ. ਇੰਪਲਾਈਜ਼ ਫ਼ੈਡਰੇਸ਼ਨ ਵੱਲੋਂ ਗੋਬਿੰਦ ਕਾਂਤ ਝਾਅ ਸੂਬਾਈ ਆਗੂ, ਗੁਲਜ਼ਾਰ ਸਿੰਘ ਅਤੇ ਰਾਜ ਕਮਲ ਖਾਂ ਮੰਡਲ ਕਮੇਟੀ ਆਗੂ ਅਤੇ ਟੀ.ਐਸ.ਯੂ. ਵੱਲੋਂ ਰਤਨ ਸਿੰਘ ਸਰਕਲ ਆਗੂ, ਮਾਨ ਬਹਾਦਰ ਅਤੇ ਕਰਤਾਰ ਚੰਦ ਮੰਡਲ ਕਮੇਟੀ ਆਗੂਆਂ ਨੇ ਸੰਬੋਧਨ ਕੀਤਾ।

 

 

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply