Saturday, March 14, 2026

ਚੀਫ਼ ਖਾਲਸਾ ਦੀਵਾਨ ਵਲੋਂ ਨਵੇਂ ਸਾਲ ਮੌਕੇ ਅਰਦਾਸ ਸਮਾਗਮ

ਨਾਜ਼ੁਕ ਘੜੀ ਮੈਨੇਜਮੈਂਟ ਨੂੰ ਸਹੀ ਫੈਸਲੇ ਲੈਣ ਦੀ ਸਮਰੱਥਾ ਬਖਸ਼ਣ ਦੀ ਕੀਤੀ ਅਰਦਾਸ
ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਵੇਂ ਸਾਲ ਦੇ ਮੌਕੇ ਤੇ PPN0101201805ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਦੀਵਾਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਚੀਫ਼ ਖਾਲਸਾ ਦੀਵਾਨ ਦੀ ਚੜ੍ਹਦੀ ਕਲਾ ਤੇ ਤੱਰਕੀ ਲਈ ਅਰਦਾਸ ਕੀਤੀ।ਉਹਨਾਂ ਅਕਾਲ ਪੁਰਖ ਅੱਗੇ ਇਸ ਨਾਜ਼ੁਕ ਘੜੀ ਦੀਵਾਨ ਦੀ ਮੈਨੇਜਮੈਂਟ `ਤੇ ਅਪਣਾ ਮਿਹਰ ਭਰਿਆ ਹੱਥ ਰੱਖਣ ਤੇ ਸਹੀ ਫੈਸਲੇ ਲੈਣ ਦੀ ਸਮਰੱਥਾ ਬਖਸ਼ਣ ਦੀ ਅਰਦਾਸ ਕੀਤੀ, ਤਾਂ ਜੋ ਉਹ ਲੋਕ ਭਲਾਈ ਦੇ ਕਾਰਜ਼ ਕਰਨ ਦੇ ਨਾਲ-ਨਾਲ ਸੁਸਾਇਟੀ ਦੇ ਮੋਢੀਆਂ ਦੇ ਸੁਪਨਿਆਂ ਨੂੰ ਵੀ ਸਫਲਤਾ ਪੂਰਵਕ ਪੂਰਾ ਕਰ ਸਕਣ।
ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅਕਾਲ ਪੁਰਖ ਦੀਆਂ ਰਹਿਮਤਾਂ ਨੇ ਚੀਫ ਖਾਲਸਾ ਦੀਵਾਨ ਨੂੰ ਚੜਦੀ ਕਲਾ ਵਾਲੀਆਂ ਸੰਸਥਾਵਾਂ ਉਸਾਰਨ ਅਤੇ ਚਲਾਉਣ ਦੀਆਂ ਖੁਸ਼ੀਆਂ ਬਖਸ਼ੀਆਂ ਹਨ।ਉਹਨਾਂ ਦੀਵਾਨ ਦੇ ਸਾਰੇ ਪ੍ਰਿੰਸੀਪਲਾਂ ਨੂੰ ਛੁੱਟੀਆਂ ਉਪਰੰਤ ਸਾਰੇ ਵਿਦਿਆਰਥੀਆਂ ਵਲੋਂ ਚੌਪਈ ਸਾਹਿਬ ਦੇ ਪਾਠ ਤੇ ਪੰਜ ਵਾਰ ਮੂਲ ਮੰਤਰ ਦੇ ਪਾਠ ਨਾਲ ਸਕੂਲਾਂ ਦੀ ਪੜਾਈ ਸ਼ੁਰੂ ਕਰਨ ਦੀ ਹਦਾਇਤ ਦਿੱਤੀ।ਉਨਾਂ ਕਿਹਾ ਕਿ ਨਵੇਂ ਸਾਲ ਦੇ ਤੋਹਫੇ ਵਜੋਂ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਬੱਚਿਆਂ ਨੂੰ ਗਰਮ ਸਵੈਟਰ, ਕੋਟ ਤੇ ਜਰੂਰਤ ਮੁਤਾਬਕ ਹੋਰ ਗਰਮ ਕਪੜੇ ਦਿੱਤੇ ਜਾਣਗੇ।
ਇਸ ਮੌਕੇ ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਸਵਿੰਦਰ ਸਿੰਘ ਕੱਥੁਨੰਗਲ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸਰਬਜੀਤ ਸਿੰਘ, ਸੰਤੋਖ ਸਿੰਘ ਸੇਠੀ, ਅਜੀਤ ਸਿੰਘ ਬਸਰਾ, ਜਤਿੰਦਰ ਸਿੰਘ ਭਾਟੀਆ, ਹਰੀ ਸਿੰਘ, ਅਵਤਾਰ ਸਿੰਘ, ਮਨਮੋਹਨ ਸਿੰਘ, ਰਮਣੀਕ ਸਿੰਘ, ਸੂਬਾ ਸਿੰਘ, ਡਾ: ਧਰਮਵੀੱਰ ਸਿੰਘ ਤੇ ਚੀਫ ਖਾਲਸਾ ਦੀਵਾਨ ਦਾ ਸਟਾਫ ਹਾਜਰ ਸੀ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply