Tuesday, August 11, 2026

ਸਾਲ 2018 ਦਾ ਆਗਾਜ਼ ਜਪ-ਤਪ ਕਥਾ ਕੀਰਤਨ ਦੇ ਨਾਲ ਕੀਤਾ

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਨਵੇਂ ਸਾਲ 2018 ਦੀ ਆਮਦ `ਤੇ ਬੀਬੀ ਕੌਲਾਂ ਜੀ ਭਲਾਈ ਕੇਦਰ ਟਰੱਸਟ ਦੇ ਮੁਖੀ ਭਾਈ PPN0201201802ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ ਨਿਊ ਸਿੰਘਾਪੁਰ ਗਿਫਟ ਹਾਊਸ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਿਸ਼ਨਗੜ੍ਹ, ਅਮਦਰੂਨ ਚਾਟੀਵਿੰਡ ਗੇਟ ਵਿਖੇ ਜਪ-ਤਪ ਤੇ ਕਥਾ ਕੀਰਤਨ ਦੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ।ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਨਾਲ ਕੀਤੀ ਗਈ ਜਿਸ ਉਪਰੰਤ ਭਾਈ ਹਰਜਿੰਦਰ ਸਿੰਘ ਜਲੰਧਰ ਵਾਲੇ, ਭਾਈ ਸੁਖਵਿੰਦਰ ਸਿੰਘ ਗੋਗਾ, ਭਾਈ ਅੰਤਰਪ੍ਰੀਤ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਮਨਦੀਪ ਸਿੰਘ ਗੁ. ਭਾਈ ਮੰਝ ਸਾਹਿਬ ਵਾਲੇ, ਭਾਈ ਦੀਪਕਪਾਲ ਸਿੰਘ ਜੰਡਿਆਲਾ ਗੁਰੂ ਅਤੇ ਜਥਾ ਬੀਬੀਆਂ ਅੰਮ੍ਰਿਤ ਵੇਲਾ ਦੇ ਬੀਬੀ ਨਰਿੰਦਰਜੀਤ ਕੌਰ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਨਵੇਂ ਸਾਲ 2018 ਦੀ ਖੁਸ਼ੀ ਵਿੱਚ ਕਥਾ ਕੀਰਤਨ ਦੀ ਅੰਮ੍ਰਿਤਮਈ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਨਵਾਂ ਸਾਲ 2018 ਸਾਰਿਆਂ ਲਈ ਨਾਮ ਬਾਣੀ ਸਿਮਰਨ ਭਗਤੀ ਵਾਲਾ ਸਾਲ ਹੋਵੇ।ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੇ ਭਾਈ ਸਾਹਿਬ ਦੇ ਨਾਲ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਨਾਲ ਗੁਰੂ ਗੋਬਿੰਦ ਸਿੰਘ ਜੀ ਅੱਗੇ `ਸੁਖੀ ਬਸੇ ਮੋਰੋ ਪਰਿਵਾਰਾ` ਦੀਆਂ ਬੇਨਤੀਆਂ ਕੀਤੀਆਂ।ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply