ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ- ਸ਼ੈਫੀ ਸੰਧੂ) – ਇੱਥੋਂ ਥੋੜੀ ਦੂਰੀ ਤੇ ਸਥਿਤ ਪਿੰਡ ਮੱਝੂਪੁਰਾ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਸਰਬ
ਸਾਂਝਾ ਰੰਘਰੇਟਾ ਦਲ ਰਜਿ. ਵਲੋਂ ਦਲ ਦੀ ਸੂਬਾਈ ਚੇਅਰਪਰਸਨ ਮਾਤਾ ਕਰਤਾਰ ਕੌਰ ਗਿੱਲ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਇਲਾਕੇ ਦੀਆਂ ਸਮੂਹ ਸਾਥ-ਸੰਗਤਾਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਸ਼ਹੀਦ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੇ ਦੌਰਾਨ ਸਿੱਖ ਪੰਥ ਦੇ ਮਹਾਨ ਢਾਡੀਆਂ, ਰਾਗੀਆਂ ਤੇ ਕਵੀਸ਼ਰੀ ਜਥਿਆਂ ਦੇ ਵੱਲੋਂ ਸਿੱਖ ਗੁਰੂਆਂ ਦੇੇ ਕੁਰਬਾਨੀਆਂ ਭਰੇ ਸੁਨਿਹਰੀ ਇਤਿਹਾਸ ਦੀ ਗਾਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਜਦੋਂ ਕਿ ਵੱਖ-ਵੱਖ ਬੁੱਧੀਜੀਵੀ ਵਰਗ ਨਾਲ ਸੰਬੰਧਤ ਬੁਲਾਰਿਆਂ ਦੇ ਵੱਲੋਂ ਸ਼ੋ੍ਰਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਦੀ ਜੀਵਨ ਸ਼ੈਲੀ ਤੇ ਪ੍ਰਾਪਤੀਆਂ ਤੇ ਰੌਸ਼ਨੀ ਪਾਈ ਗਈ।ਆਪਣੇ ਸੰਬੋਧਨ ਵਿੱਚ ਸਰਬ ਸਾਂਝਾ ਰੰਘਰੇਟਾ ਦਲ ਦੀ ਸੂਬਾਈ ਚੇਅਰਪਰਸਨ ਮਾਤਾ ਕਰਤਾਰ ਕੌਰ ਗਿੱਲ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਰਹਿੰਦੀ ਦੁਨੀਆ ਤੱਕ ਸਦੀਵੀਂ ਜਿਉਂਦਾ ਰੱਖਣ ਲਈ ਅਜਿਹੇ ਪ੍ਰੋ੍ਰਗ੍ਰਾਮਾ ਦਾ ਆਯੋਜਨ ਸਮੇਂ ਦੀ ਲੋੜ ਹੈ।ਇਸ ਲਈ ਸਾਨੂੰ ਸਿੱਖ ਹੋਣ ਦੇ ਨਾਤੇ ਇਸ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ।ਉਨ੍ਹਾਂ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਸਿੱਖੀ ਜੀਵਨ ਜਾਂਚ ਤੇ ਸਿੱਖ ਵਿਰਾਸਤ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਾਉਣ ਦੀ ਅਪੀਲ ਕਰਦਿਆਂ ਸਿੱਖ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਹੋਰ ਅੱਗੇ ਵਧਾਉਣ ਤੇ ਜ਼ੋਰ ਵੀ ਦਿੱਤਾ।ਉਨ੍ਹਾਂ ਕਿਹਾ ਕਿ ਸਿੱਖੀ ਸਰੂਪ ਹੀ ਇੱਕ ਸਿੱਖ ਦੀ ਵੱਖਰੀ ਤੇ ਵਿਲੱਖਣ ਪਹਿਚਾਣ ਹੈ।ਇਸ ਲਈ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ।
ਇਸ ਮੌਕੇ ਦਲ ਦੇ ਬੁਲਾਰੇ ਭਾਈ ਗੁਰਿੰਦਰ ਸਿੰਘ ਸਾਬੀ ਗਿੱਲ ਵੱਲੋਂ ਆਈਆਂ ਸੰਗਤਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਗੁਰੂ ਘਰ ਦੇ ਅਨਿਨ ਸੇਵਕ ਐਸ.ਡੀ.ਓ ਰਾਜਕੁਮਾਰ, ਈ.ਟੀ.ਓ ਲਖਬੀਰ ਸਿੰਘ, ਜਥੇਦਾਰ ਪ੍ਰਗਟ ਸਿੰਘ, ਜੱਥੇਦਾਰ ਬਲਵਿੰਦਰ ਸਿੰਘ, ਜੱਥੇਦਾਰ ਰਾਮ ਸਿੰਘ, ਬਾਬਾ ਬਲਵਿੰਦਰ ਸਿੰਘ ਜੰਡਿਆਲਾ, ਅਜੈਪਾਲ ਸਿੰਘ ਬੋਪਾਰਾਏ, ਗੁਲਸ਼ਨ ਹੰਸ, ਬਲਵਿੰਦਰ ਸਿੰਘ ਪੱਪੂ, ਮੁਖਤਾਰ ਸਿੰਘ ਮੁੱਖਾ, ਬਾਬਾ ਦਰਸ਼ਨ ਸਿੰਘ, ਬਾਬਾ ਸਿਤਾਰਾ ਸਿੰਘ, ਬਾਬਾ ਸੁਖਦੇਵ ਸਿੰਘ, ਗੁਰਦੀਪ ਸਿੰਘ ਵਿਛੋਆ ਤੇ ਭਾਈ ਨਿਰਮਲ ਸਿੰਘ ਜੇਠੂਵਾਲ ਆਦਿ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media