ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਪੰਜਾਬੀ ਨਾਟਕ ਕੁਦੇਸਨ ਦਾ ਮੰਚਨ ਕੀਤਾ ਗਿਆ।ਜਤਿੰਦਰ
ਸਿੰਘ ਬਰਾੜ਼ ਵਲੋਂ ਲਿਖੇ ਗਏ ਇਸ ਨਾਟਕ ਦੀ ਕਹਾਣੀ ਗੰਗਾ ਨਾਮਕ ਇੱਕ ਅਜਿਹੀ ਔਰਤ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸ ਨੂੰ ਔਲਾਦ ਸੁੱਖ ਹਾਸਲ ਕਰਨ ਲਈ ਖਰੀਦ ਕੇ ਲਿਆਂਦਾ ਜਾਂਦਾ ਹੈ।
ਸੱਚੀ ਘਟਨਾ `ਤੇ ਆਧਾਰਿਤ ਇਸ ਕਹਾਣੀ ਵਿੱਚ ਗੰਗਾ ਨਾਮੀ ਔਰਤ ਦੇ ਗਰੀਬ ਮਾਂਂ-ਬਾਪ ਉਸ ਨੂੰ ਪੰਜਾਬ ਤੋਂ ਮੱਝ ਵੇਚਣ ਗਏ ਇੱਕ ਅੱਧਖੜ ਉਮਰ ਦੇ ਕਿਸਾਨ ਨੂੰ ਵੇਚ ਦਿੰਦੇ ਹਨ।ਲੇਖਕ ਨੇ ਇਸ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਸਮਾਜ ਔਰਤ ਨੂੰ ਜਾਨਵਰ ਤੋ ਜਿਆਦਾ ਨਹੀਂ ਸਮਝਦਾ।ਪੰਜਾਬ ਵਿੱਚ ਆ ਕੇ ਪਰਵਾਸੀ ਔਰਤ ਗੰਗਾ ਬੇਟੇ ਨੂੰ ਜਨਮ ਦਿੰਦੀ ਹੈ।ਇਸ ਦੇ ਬਾਅਦ ਕਿਸਾਨ ਉਸ ਨੂੰ ਅੱਗੇ ਦੂਜੇ ਨੂੰ ਵੇਚ ਦਿੰਦਾ ਹੈ।ਇਸ ਤਰਾਂ ਗੰਗਾ ਕਿਸੇ ਚੀਜ਼ ਦੀ ਤਰਾਂ ਅੱਗੇ ਅੱਗੇ ਵਿਕਦੀ ਰਹਿੰਦੀ ਹੈ।ਅਖੀਰ ਵਿੱਚ ਇੱਕ ਸਕੂਲ ਟੀਚਰ ਉਸ ਦੀ ਪੀੜ਼ਾ ਮਹਿਸੂਸ ਕਰਦਾ ਹੈ ਅਤੇ ਉਸ ਨਾਲ ਵਿਆਹ ਕਰ ਲੈਂਦਾ ਹੈ।ਨਾਟਕ ਦਾ ਨਿਰਦੇਸ਼ਨ ਮੰਚਪ੍ਰੀਤ ਨੇ ਕੀਤਾ ਹੈ, ਜਦਕਿ ਮਨਦੀਪ ਘਈ, ਮਾਸਟਰ ਕੁਲਜੀਤ ਸਿੰਘ, ਸਾਜਨ ਕਪੂਰ, ਕਾਵੇਰੀ ਜੋਸ਼ੀ ਸੁਦੇਸ਼ ਵਿੰਕਲ, ਡੋਲੀ ਸੰਦਲ, ਮਨਜਿੰਦਰ ਮੱਲੀ, ਰਾਜਿੰਦਰ ਚੌਧਰੀ, ਵਿਕਾਸ ਸੋਨੂ, ਨਵਨੀਤ, ਹਰਦੀਪ, ਸਾਜਨ ਕਪੂਰ, ਮਾਸਟਰ ਰਾਜ, ਪਵਨਦੀਪ, ਕੁਮਾਰ ਰਾਜ, ਬਲਜਿੰਦਰ ਕਲਸੀ, ਕੁਲਦੀਪ ਗੁਲਾਟੀ, ਪਰਮਪ੍ਰੀਤ ਕੌਰ ਅਤੇ ਗੀਤਾਂਜਲੀ ਨੇ ਆਪਣੀ ਕਲਾ ਦਾ ਬਿਤਰੀਨ ਪ੍ਰਦਰਸ਼ਨ ਕੀਤਾ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media