Monday, October 12, 2026

ਇੰਜ. ਕੋਹਲੀ ਤੇ ਸੰਧੂ ਨੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੀ ਡਾਇਰੀ ਕੀਤੀ ਰਲੀਜ਼

ਅੰਮ੍ਰਿਤਸਰ, 2 ਜਨਵਰੀ- (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)  ਸਥਾਨਕ ਨਹਿਰੀ ਕੰਪਲੈਕਸ ਵਿਖੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਅੰਮ੍ਰਿਤਸਰ ਜੋਨ ਵੱਲੋਂ PPN0201201810ਸਾਲ 2018 ਦਾ ਡਾਇਰੀ ਰਿਲੀਜ਼ ਸਮਾਰੋਹ ਐਸੋਸੀਏਸ਼ਨ ਦੇ ਸੂਬਾ ਸਲਾਹਕਾਰ ਇੰਜੀ: ਦਲਜੀਤ ਸਿੰਘ ਕੋਹਲੀ ਅਤੇ ਨਿਗਰਾਨ ਇੰਜੀ: ਜਸਬੀਰ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਸਮੇਂ ਇੰਜੀ: ਕੋਹਲੀ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਇੰਜੀਨੀਅਰ ਐਸੋਸੀਏਸ਼ਨ ਸਿਰਫ ਇੰਜੀਨੀਅਰ ਵਰਗ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਹੀ ਨਹੀ ਕਰਦੀ, ਸਗੋਂ ਸਮੂਹ ਮੁਲਾਜ਼ਮ ਵਰਗ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਰਹਿਣ ਤੋਂ ਇਲਾਵਾ ਸਮਾਜਿਕ ਹਿੱਤਾਂ ਲਈ ਵੀ ਕੰਮ ਕਰਦੀ ਹੈ।ਉਨਾਂ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਸੰਗਠਨ ਵੱਲੋਂ ਲਗਾਤਾਰ ਡਾਇਰੀ ਰਿਲੀਜ਼ ਕੀਤੀ ਜਾ ਦੇ ਸੰਪਰਕ ਨੰਬਰਾਂ ਤੋਂ ਇਲਾਵਾ ਸ਼ਹਿਰ ਦੇ ਵਿਦਿਅਕ ਸੰਸਥਾਨ, ਹਸਪਤਾਲ ਅਤੇ ਪ੍ਰਸਾਸ਼ਨਿਕ ਅਧਿਕਾਰਿਆਂ ਦੇ ਸੰਪਰਕ ਨੰਬਰਾਂ ਤੋਂ ਜਾਣੂ ਕਰਾਇਆ ਜਾਂਦਾ ਹੈ ਤਾਂਕਿ ਲੋੜ ਪੈਣ `ਤੇ ਉਹ ਕਿਸੇ ਵੀ ਵੇਲੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ।ਉਹਨਾਂ ਇੰਜੀਨੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਉਹ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਕੰਮਾਂ ਅਤੇ ਐਸੋਸੀਏਸ਼ਨ ਨੂੰ ਚਲਾਉਣ ਵਿੱਚ ਮਦਦਗਾਰ ਰਹੇ ਹਨ, ਇਸੇ ਤਰ੍ਹਾਂ ਅਗਾਂਹ ਵੀ ਆਪਣਾ ਯੋਗਦਾਨ ਦਿੰਦੇ ਰਹਿਣ।
ਇਸ ਮੌਕੇ ਇੰਜੀ: ਉਪਕਾਰ ਸਿੰਘ ਕੌਹਲੀ ਜੋਨਲ ਸਕੱਤਰ, ਇੰਜੀ: ਸੁਰਿੰਦਰ ਮਹਾਜਨ ਜੋਨਲ ਵਿੱਤ ਸਕੱਤਰ, ਇੰਜੀ: ਸਮਸ਼ੇਰ ਸਿੰਘ ਜੋਸ਼ਨ, ਇੰਜੀ: ਸਰਬਜੀਤ ਸਿੰਘ, ਇੰਜੀ: ਮਨਪ੍ਰੀਤ ਸਿੰਘ, ਇੰਜੀ: ਸੱਜੇ ਰੱਤੀ, ਇੰਜੀ: ਗੁਰਿੰਦਰਜੀਤ ਸਿੰਘ ਸੰਧੂ, ਇੰਜੀ: ਰੋਹੀਤ ਮੇਹਰਾ, ਇੰਜੀ: ਬਲਗੇਰ ਸਿੰਘ, ਇੰਜੀ: ਕੁਲਦੀਪ ਸਿੰਘ, ਇੰਜੀ: ਗੁਰਮੀਤ ਸਿੰਘ, ਇੰਜੀ: ਬਚਨ ਸਿੰਘ, ਇੰਜੀ: ਰਜੇਸ਼ ਕੁਮਾਰ, ਇੰਜੀ: ਸਿਮਰਦੀਪ ਸਿੰਘ, ਇੰਜੀ: ਕੁਲਦੀਪ ਸਿੰਘ, ਇੰਜੀ: ਬਲਵਿੰਦਰ ਸਿੰਘ, ਇੰਜੀ: ਰਜੇਸ਼ ਗੁਪਤਾ, ਇੰਜੀ: ਸਤਨਾਮ ਸਿੰਘ ਭੂੱਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply