Wednesday, November 11, 2026

ਰੋਟਰੀ ਕਲੱਬ ਮਲੇਰਕੋਟਲਾ ਵਲੋਂ ਪੰਜਗਰਾਈਆਂ ਸਕੂਲ `ਚ ਕੋਟੀਆਂ, ਬੈਗ ਤੇ ਬੈਂਚ ਦਾਨ

PPN0501201804ਸੰਦੌੜ੍ਹ 5 ਜਨਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੋਟਰੀ ਕਲੱਬ ਮਿਡ ਟਾਊਨ ਮਲੇਰਕੋਟਲਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਵਿਖੇ ਮਹਿੰਦਰ ਸਿੰਘ ਪਰੂਥੀ ਪ੍ਰਧਾਨ ਦੀ ਅਗਵਾਈ ਵਿੱਚ ਲੋੜਵੰਦ ਬੱਚਿਆਂ ਨੂੰ ਕਰੀਬ 70 ਹਜ਼ਾਰ ਦੀ ਲਾਗਤ ਨਾਲ ਕੋਟੀਆਂ, ਸਕੂਲ ਬੈਗ ਅਤੇ ਬੈਠਣ ਲਈ ਬੈਂਚ ਤੇ ਸਟੇਸ਼ਨਰੀ ਦਾਨ ਕਰਕੇ ਸਮਾਜ ਭਲਾਈ ਦਾ ਕਾਰਜ ਕੀਤਾ ਗਿਆ ਹੈ।ਪ੍ਰਧਾਨ ਮਹਿੰਦਰ ਸਿੰਘ ਪਰੂਥੀ ਅਤੇ ਸੁਖਪਾਲ ਗਰਗ ਨੇ ਦੱਸਿਆ ਕਿ ਇਹ ਲੋਕ ਭਲਾਈ ਦਾ ਕਾਰਜ ਮਾਸਟਰ ਰਾਜੇਸ਼ ਰਿਖੀ ਦੀ ਪ੍ਰੇਰਨਾ ਸਦਕਾ ਕੀਤਾ ਗਿਆ ਹੈ।ਉਹਨਾਂ ਸਾਰੇ ਬੱਚਿਆਂ ਨੂੰ ਫਰੂਟ ਤੇ ਬਿਸਕੁੱਟ ਵੀ ਵੰਡੇ।ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਸਮਾਜ ਭਲਾਈ ਦੇ ਕਾਰਜ ਵਧ ਚੜ੍ਹ ਕੇ ਕੀਤੇ ਜਾਦੇ ਹਨ। ਇਸ ਮੌਕੇ ਕਲੱਬ ਆਗੂ ਸੁਖਪਾਲ ਗਰਗ, ਸਰਪੰਚ ਗੁਰਵਿੰਦਰ ਸਿੰਘ, ਸੱਤਪਾਲ, ਦਰਸ਼ਨ ਮਿੱਤਲ, ਮਦਨ ਲਾਲ, ਹਰਦੇਵ ਸਿੰਘ ਪਰੂਥੀ, ਪੰਚ ਈਸ਼ਰਪਾਲ ਸਿੰਘ, ਪੰਚ ਬਲਜੀਤ ਸਿੰਘ, ਪੰਚ ਚਰਨ ਸਿੰਘ, ਕਾਂਗਰਸ਼ ਦੇ ਜਿਲ੍ਹਾ ਚੇਅਰਮੈਨ ਜਸਪਾਲ ਸਿੰਘ ਜੱਸੀ, ਸਕੂਲ ਕਮੇਟੀ ਚੇਅਰਮੈਨ ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਪਰਮਿੰਦਰ ਸਿੰਂਘ ਗਾਂਧੀ, ਸਕੂਲ ਮੁਖੀ ਮੈਡਮ ਅਮਰਜੀਤ ਕੌਰ, ਮਾ. ਬਲਵੀਰ ਸਿੰਘ, ਮਾ. ਸੁਖਵਿੰਦਰ ਸਿੰਘ ਰਾਏ, ਰਾਜੇਸ਼ ਰਿਖੀ ਸਮੇਤ ਸਮੂਹ ਸਟਾਫ ਹਾਜ਼ਰ ਸੀ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …

Leave a Reply