Thursday, September 24, 2026

ਦਿੱਲੀ ਵਿਖੇ ਚੱਲ ਰਹੇ ਵਰਲਡ ਪੁਸਤਕ ਮੇਲੇ ’ਚ ਸ਼੍ਰੋਮਣੀ ਕਮੇਟੀ ਨੇ ਲਾਇਆ ਸਟਾਲ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸਾਹਿਤ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਦਿੱਲੀ ਦੇ PPN0701201806ਪ੍ਰਗਤੀ ਮੈਦਾਨ ਵਿਚ ਚੱਲ ਰਹੇ ਵਿਸ਼ਵ ਪੁਸਤਕ ਮੇਲੇ ਵਿਚ ਸ਼ਿਰਕਤ ਕੀਤੀ ਗਈ ਹੈ।ਬੀਤੇ ਕੱਲ੍ਹ ਆਰੰਭ ਹੋਏ ਇਸ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਲਗਾਏ ਗਏ ਸਟਾਲ ਦੀ ਆਰੰਭਤਾ ਅਰਦਾਸ ਨਾਲ ਕੀਤੀ ਗਈ।ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱੱਸਿਆ ਕਿ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਗੁਰਬਾਣੀ ਦੀਆਂ ਪੋਥੀਆਂ, ਨਿਤਨੇਮ ਦੇ ਗੁਟਕੇ, ਗੁਰਬਾਣੀ ਸ਼ਬਦਾਰਥ, ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਆਦਿ ਸਬੰਧੀ ਪੁਸਤਕਾਂ ਪਾਠਕਾਂ ਲਈ ਉਪਲਬਧ ਕਰਵਾਈਆਂ ਗਈਆਂ ਹਨ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਸਟਾਲ ਤੋਂ ਜਿਥੇ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦੀਆਂ ਬਹੁਤ ਘੱਟ ਕੀਮਤਾਂ ਦੀਆਂ ਪੁਸਤਕਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਉਥੇ ਹੀ ਭੇਟਾ ਰਹਿਤ ਕਿਤਾਬਚੇ ਵੀ ਵੰਡੇ ਜਾ ਰਹੇ ਹਨ।ਬੇਦੀ ਅਨੁਸਾਰ ਧਾਰਮਿਕ ਸਾਹਿਤ ਦੇ ਪਾਠਕ ਪੁਸਤਕ ਮੇਲੇ ਵਿਚ ਹਾਲ ਨੰਬਰ 12 ਤੇ 12-ਏ ਦੇ ਸਟਾਲ ਨੰਬਰ 170-171 ’ਤੇ ਪਹੁੰਚ ਕੇ ਗੁਰਮਤਿ ਸਾਹਿਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਸੁਰਿੰਦਰਪਾਲ ਸਿੰਘ ਸਮਾਣਾ ਸਮੇਤ ਭੁਪਿੰਦਰ ਸਿੰਘ ਸੁਪਰਵਾਈਜਰ, ਹਰਜੀਤ ਸਿੰਘ, ਦਿਲਪ੍ਰੀਤ ਸਿੰਘ, ਸ਼ਰਧਾ ਸਿੰਘ, ਬਾਜ਼ ਸਿੰਘ, ਜਸਕਰਨ ਸਿੰਘ, ਭਾਈ ਜੀਵਨਜੀਤ ਸਿੰਘ ਅਤੇ ਮੁਖਤਾਰ ਸਿੰਘ, ਗੁਰਬਿੰਦਰ ਸਿੰਘ, ਰਘਬੀਰ ਸਿੰਘ ਤੇ ਨਰਿੰਦਰ ਸਿੰਘ ਆਦਿ ਪੁਸਤਕ ਮੇਲੇ ਵਿਚ ਸ਼੍ਰੋਮਣੀ ਕਮੇਟੀ ਦੇ ਸਟਾਲ ਤੇ ਸੇਵਾ ਨਿਭਾਅ ਰਹੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply