ਅੰਮ੍ਰਿਤਸਰ, 7 ਜਨਵਰੀ (ਜਸਬੀਰ ਸਿੰਘ ਸੱਗੂ) – ਅੰਮ੍ਰਿਤਸਰ ਈਸਟ ਤੋਂ ਸਾਬਕਾ ਵਿਧਾਇਕਾ ਡਾ. (ਮਿਸਜ਼) ਨਵਜੋਤ ਕੌਰ ਸਿੱਧੂ ਵਲੋਂ ਆਬੂ ਧਾਬੀ ਵਿਖੇ 8 ਮੁਲਕਾਂ
ਦੀ ਵਰਲਡ ਯੋਗਾ ਸਪੋਰਟਸ ਰਂੈਕਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜੇਤੂ ਟੀਮ ਦੇ ਮੈਂਬਰਾਂ ਕੋਚ ਨਰਪਿੰਦਰ ਸਿੰਘ, ਯੋਗਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਸਰੀਨ, ਸਪਰਿੰਗ ਬਲਾਜ਼ਮ ਸਕੂਲ ਤੋਂ ਉਦੇਵੀਰ ਸਿੰਘ, ਮਾਊਂਟ ਲਿਟਰਾ ਜੀ ਸਕੂਲ ਤੋਂ ਜੈ ਖੰਨਾ, ਲਾਰਡ ਕ੍ਰਿਸ਼ਨਾ ਸਕੂਲ ਤੋਂ ਮਿਲਨਪ੍ਰੀਤ ਕੌਰ, ਖਾਲਸਾ ਕਾਲਜ ਤੋਂ ਅਮਰ ਇਕਬਾਲ ਸਿੰਘ ਅਤੇ ਰਾਇਨ ਇੰਟਰਨੈਸ਼ਨਲ ਸਕੂਲ ਤੋਂ ਈਸ਼ਾ ਆਦਿ ਨੂੰ ਸਨਮਾਨਿਤ ਕੀਤਾ ਗਿਆ।ਸਾਬਕਾ ਵਿਧਾਇਕਾ ਡਾ. (ਮਿਸਜ਼) ਨਵਜੋਤ ਕੌਰ ਸਿੱਧੂ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੇ ਤਨਾਅ ਵਾਲੇ ਮਾਹੌਲ ਵਿੱਚ ਯੋਗਾ ਦਾ ਵਿਸ਼ੇਸ਼ ਮਹੱਤਵ ਹੈ, ਜਿਸ ਨਾਲ ਮਨੁੱਖ ਮਨਾਸਿਕ ਤੇ ਸਰੀਰਕ ਤੌਰ `ਤੇ ਤੰਦਰੁਸਤ ਤੇ ਨਿਰੋਗ ਰਹਿੰਦਾ ਹੈ।ਉਨਾਂ ਕਿਹਾ ਭਾਰਤ ਯੋਗਾ ਦਾ ਗੁਰੂ ਮੰਨਿਆ ਜਾਂਦਾ ਹੈ, ਇਸ ਲਈ ਸਭ ਨੂੰ ਯੋਗਾ ਅਭਿਆਸ ਰੋਜਾਨਾ ਕਰਨਾ ਚਾਹੀਦਾ ਹੈ।ਟੀਮ ਦੇ ਕੋਚ ਨਰਪਿੰਦਰ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਜਿੰਨਾਂ ਅੱਠ ਦੇਸ਼ ਨੇ ਹਿੱਸਾ ਲ਼ਿਆ ਉਨਾਂ ਵਿੱਚ ਭਾਰਤ, ਮਲੇਸ਼ੀਆ, ਥਾਈਲੈਂਡ, ਯੁਨਾਇਟਡ ਅਰਬ ਐਮੀਰਾਤ, ਸਪੇਨ, ਹਾਲੈਂਡ, ਆਟਰੇਲੀਆ ਅਤੇ ਸ੍ਰੀ ਲੰਕਾ ਆਦਿ ਸ਼ਾਮਲ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media