ਨਾਂਦੇੜ, 7 ਜਨਵਰੀ (ਪੰਜਾਬ ਪੋਸਟ- ਮੋਦੀ) – ਪਵਿੱਤਰ ਤੇ ਇਤਿਹਾਸਕ ਨਗਰੀ ਸ੍ਰੀ ਹਜੂਰ ਸਾਹਿਬ ਵਿਖੇ 27 ਜਨਵਰੀ ਨੂੰ ਇੱਕ ਦਿਨਾਂ ਸ਼੍ਰੀ ਹਜੂਰ ਸਾਹਿਬ ਹਿੰਦੀ
ਸਾਹਿਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸੰਯੋਜਨ ਮੰਡਲ ਦੇ ਪ੍ਰਧਾਨ ਰਵਿੰਦਰ ਸਿੰਘ ਮੋਦੀ ਅਤੇ ਕਾਰਜਕਾਰੀ ਪ੍ਰਧਾਨ ਡਾ. ਗਿਰੀਸ਼ ਸਿੰਘ ਪਟੇਲ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਹ ਨਾਲ ਪਾਵਨ ਹੋਈ ਇਸ ਇਤਿਹਾਸਕ ਨਗਰੀ ਵਿੱਚ ਹਿੰਦੀ ਸਾਹਿਤ ਦੀਆਂ ਰੁਕੀਆਂ ਹੋਈਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਨਗਰੀ ਦੇ ਪੁਰਾਤਣ ਇਤਿਹਾਸ ਤੇੇ ਵਰਤਮਾਨ ਨੂੰ ਸਾਹਿਤ ਦੇ ਦਾਇਰੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਪਹਿਲੀ ਵਾਰ ਇੱਥੇ ਇੱਕ ਦਿਨਾਂ ਹਿੰਦੀ ਸਾਹਿਤ ਸੰਮੇਲਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਵਿੱਚ ਔਰੰਗਾਬਾਦ, ਹੈਦਰਾਬਾਦ ਅਤੇ ਹੋਰ ਸਥਾਨਾਂ ਤੋਂ ਵੀ ਸਾਹਿਤਕਾਰ ਸ਼ਾਮਲ ਹੋ ਰਹੇ ਹਨ।ਇਸ ਇਕ ਦਿਨਾਂ ਸੰਮੇਲਨ ਦਾ ਸਵੇਰੇ 10.00 ਵਜੇ ਉਦਘਾਟਨੀ ਸੈਸ਼ਨ ਹੋਵੇਗਾ ਅਤੇ ਉਸ ਦੇ ਇਲਾਵਾ ਤਿੰਨ ਸੈਸ਼ਨ ਹੋਣਗੇ।ਜਿਨ੍ਹਾਂ ਵਿੱਚ ਅੰਤਿਮ ਸੈਸ਼ਨ ਵਿੱਚ ਕਵਿਤਾ ਅਧਿਐਨ (ਕਵੀ ਸੰਮੇਲਨ) ਹੋਵੇਗਾ।ਜਦਕਿ ਦੋ ਹੋਰ ਇਜਲਾਸਾਂ ਵਿੱਚ ਸਾਹਿਤਕਾਰ ਪੇਸ਼ ਕੀਤੇ ਗਏ ਮਜ਼ਮੂਨਾਂ ਨੂੰ ਲੈ ਕੇ ਚਿੰਤਨ ਅਤੇ ਮੰਥਨ ਕਰਨਗੇ।ਮਰਾਠਵਾੜਾ ਦੀ ਭੂਮੀ `ਚ ਹਿੰਦੀ ਸੰਮੇਲਨ ਦੀ ਇਹ ਕੋਸ਼ਿਸ਼ ਬਹੁਤ ਹੀ ਅਹਿਮ ਹੈ ਅਤੇ ਇਸ ਰਾਹੀ ਸਾਹਿਤ ਸਿਰਜਣ ਨੂੰ ਵਧਾਵਾ ਦੇਣਾ, ਸਾਹਿਕਾਰਾਂ ਨੂੰ ਇੱਕ ਰੰਗ ਮੰਚ ਪ੍ਰਦਾਨ ਕਰਨਾ ਅਤੇ ਮਜ਼ਮੂਨਾਂ ਨੂੰ ਉਤਸ਼ਾਹਿਤ ਕਰਨਾ ਹੈ ।
ਇਸ ਸਮੇਲਨ ਦੇ ਮੁੱਖ ਸੰਯੋਜਕ ਰਵਿੰਦਰ ਸਿੰਘ ਮੋਦੀ, ਡਾ. ਗਿਰੀਸ਼ ਪਟੇਲ, ਪ੍ਰਕਾਸ਼ ਨਿਹਲਾਨੀ, ਰਾਜੇਂਦਰ ਮਾਲਾ, ਜੈ ਪ੍ਰਕਾਸ਼ ਨਾਗਲਾ ਨਰਾਇਣ ਸ਼ਿੰਦੇ, ਜਿਤੇਂਦਰ ਸਿੰਘ ਜਵਾਨ, ਪ੍ਰਿਆ, ਗੁਰਬਚਨ ਸਿੰਘ ਅਤੇ ਸੰਯੋਜਨ ਮੰਡਲ ਵਲੋਂ ਸਾਹਿਕਾਰਾਂ ਨੂੰ ਪਰੋਗਰਾਮ ਵਿਚ ਹੋਣ ਦੀ ਦੀ ਅਪੀਲ ਕੀਤੀ ਗਈ ਹੈ।ਪ੍ਰੋਗਰਾਮ ਦੇ ਸੰਦਰਭ ਵਿੱਚ ਰਵਿੰਦਰ ਸਿੰਘ ਮੋਦੀ ਸੈਕਟਰ ਨੰਬਰ 2, ਅਬਚਲ ਨਗਰ ਕਲੋਨੀ, ਭਗਤ ਸਿੰਘ ਮਾਰਗ ਨਾਂਦੇੜ 431601 ਜਾਂ ਗਾਂਧੀ ਰਾਸ਼ਟਰੀ ਪਾਠਸ਼ਾਲਾ, ਗਾੜੀਪੁਰਾ, ਨਾਂਦੇੜ (ਮਹਾਰਾਸ਼ਟਰ) ਆਦਿ ਸਥਾਨਾਂ `ਤੇ ਪੱਤਰ ਵਿਹਾਰ ਕੀਤਾ ਜਾ ਸਕਦਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media