Monday, September 28, 2026

ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਦੀ ਅੰਤਿਮ ਅਰਦਾਸ `ਚ ਸ਼ਾਮਲ ਹੋਣ ਲਈ ਜਥਾ ਖਡੂਰ ਸਾਹਿਬ ਰਵਾਨਾ

PPN0801201813ਜੰਡਿਆਲਾ ਗੁਰੂ, 9 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਵਾ ਦੇ ਪੁੰਜ ਸ਼੍ਰੀ ਮਾਨ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਅੰਤਿਮ ਅਰਦਾਸ ਅਤੇ ਭੋਗ ਵਿਚ ਸ਼ਾਮਿਲ ਹੋਣ ਲਈ ਜੰਡਿਆਲਾ ਗੁਰੂ ਤੋਂ ਦੋ ਬੱਸਾਂ ਵਿੱਚ ਸੰਗਤ ਲੈ ਕੇ ਇਕ ਜੱਥਾ ਰਣਧੀਰ ਸਿੰਘ ਮਲਹੋਤਰਾ ਕੋਂਸਲਰ ਦੀ ਅਗਵਾਈ ਹੇਠ ਖਡੂਰ ਸਾਹਿਬ ਪਹੁੰਚਿਆ।ਉਥੇ ਲੱਖਾਂ ਦੀ ਗਿਣਤੀ `ਚ ਸੰਗਤ ਮੌਜੂਦ ਸੀ।ਜੱਥੇ ਵਿੱਚ ਹੋਰਨਾਂ ਤੋਂ ਇਲਾਵਾ ਪਰਮਦੀਪ ਸਿੰਘ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ, ਹਰਦੇਵ ਸਿੰਘ, ਸੋਹੰਗ ਸਿੰਘ, ਹਰਸ਼ਪ੍ਰੀਤ ਸਿੰਘ, ਪ੍ਰਭਜੋਤ ਸਿੰਘ ਗੁਰਦੁਆਰਾ ਸਿੰਘ ਸਭਾ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਨਵਜੋਤ ਸਿੰਘ, ਚਰਨਜੀਤ ਸਿੰਘ ਆਨੰਦ ਪ੍ਰਧਾਨ ਲੰਗਰ ਕਮੇਟੀ, ਸੰਨੀ ਆਨੰਦ, ਦਿਆਲ ਸਿੰਘ, ਚਿਰੰਜੀ ਲਾਲ ਵਿਗ, ਗਗਨੀ ਕੁਮਾਰ, ਹਰਭਜਨ ਸਿੰਘ ਸੇਠੀ, ਮਨਮੋਹਨ ਸਿੰਘ, ਵੀਰ ਸਿੰਘ, ਰੁਪਿੰਦਰ ਕੌਰ, ਸੁਰਿੰਦਰ ਕੌਰ, ਗੁਰਚਰਨ ਕੌਰ, ਰਾਕੇਸ਼ ਕੁਮਾਰ ਆਦਿ ਮੈਂਬਰ ਜਥੇ ਵਿਚ ਸ਼ਾਮਿਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply