Sunday, March 15, 2026

ਪੈਨਸ਼ਨਰ ਮੈਡੀਕਲ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਰੱਬ ਨੂੰ ਪਿਆਰੇ ਹੋਣੇ ਸ਼ੁਰੂ

ਸਮਰਾਲਾ, 9 ਜਨਵਰੀ (ਪੰਜਾਬ ਪੋਸਟ- ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ  ਤਿੰਨੋਂ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫ਼ਿਰੋਜ਼ਪੁਰ, ਕੇਵਲ ਸਿੰਘ ਕਪੂਰਥਲਾ ਨੇ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਐਨੀ ਨਿਰਦਈ ਹੋ ਗਈ ਹੈ ਕਿ ਬੁੱਢੇ, ਬੀਮਾਰ ਪੈਨਸ਼ਨਰ ਆਪਣੀ ਬੀਮਾਰੀ ਦਾ ਇਲਾਜ ਵੀ ਨਹੀਂ ਕਰਵਾ ਸਕਦੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਦੀ ਕੈਪਟਨ ਦੀ ਕਾਂਗਰਸ ਸਰਕਾਰ ਹੋਂਦ ਵਿਚ ਆਈ ਹੈ ਨੇ ਨਾ ਤਾਂ ਮੈਡੀਕਲ ਬਿਲਾਂ ਦੀ ਅਦਾਇਗੀ ਕੀਤੀ ਹੈ ਨਾ ਹੀ 1-1-2017 ਤੋਂ 1-7-201 ਤੱਕ ਮਹਿੰਗਾਈ ਭੱਤੇ ਦੀਆਂ ਦੋ ਕਿਸ਼ਤਾਂ ਜੋ ਕਿ ਕੁੱਲ 139 ਫੀਸਦ ਬਣਦੀ ਹੈ ਅਤੇ ਨਾ ਹੀ ਛੇਵੇਂ ਪੰਜਾਬ ਪੇਅ-ਕਮਿਸ਼ਨ ਦੀ ਰਿਪੋਰਟ ਕਮਿਸ਼ਨ ਕੋਲੋਂ ਲੈ ਕੇ ਲਾਗੂ ਕਰ ਸਕੀ ਹੈ। ਕੇਂਦਰੀ ਅਤੇ ਹਰਿਆਣਾ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਇਸ ਨੂੰ ਲਾਗੂ ਕਰ ਚੁੱਕੀਆਂ ਹਨ। ਕਨਵੀਨਰਾਂ ਨੇ ਆਖਿਆ ਕਿ ਜੇ ਇਸੇ ਤਰਾਂ ਕੈਪਟਨ ਸਰਕਾਰ ਪੈਨਸ਼ਨਰਾਂ ਦਾ ਉਤਪੀੜਨ ਕਰਦੀ ਰਹੀ ਤਾਂ ਆਉਣ ਵਾਲੇ ਕੁੱਝ ਸਮੇਂ ਦੌਰਾਨ ਹੀ ਪੈਨਸ਼ਨਰ ਪ੍ਰਮਾਤਮਾ ਦੇ ਚਰਨਾ ਵਿਚ ਜਾ ਬਿਰਾਜਣਗੇ।ਸ਼ਾਇਦ ਮੌਜੂਦਾ ਸਰਕਾਰ ਵੀ ਇਹੋ ਚਾਹੁੰਦੀ ਹੈ।ਕਨਵੀਨਰ ਸ਼ਰਮਾ ਨੇ ਆਖਿਆ ਕਿ ਉਪਰੋਕਤ ਜੱਥੇਬੰਦੀ ਸਟੇਟ ਪੱਧਰੀ ਹਵਨ ਯੱਗ ਚੰਡੀਗੜ ਜਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੇ ਪਿੰਡ ਵਿਖੇ ਕਰਵਾ ਕੇ ਪ੍ਰਮਾਤਮਾ ਅੱਗੇ ਅਰਦਾਸ ਕਰੇਗੀ ਕਿ ਮੌਜੂਦਾ ਸਰਕਾਰ ਨੂੰ ਸਦਬੁੱਧੀ ਬਖ਼ਸ਼ੇ ਅਤੇ ਘੇਸਲਮਾਰੀ ਬੈਠੀ ਸਰਕਾਰ ਨੂੰ ਅਕਲ ਦਾਨ ਬਖ਼ਸ਼ੇ ਤਾਂ ਜੋ ਸਾਰੇ ਪੰਜਾਬ ਦੇ ਪੈਨਸ਼ਨਰ ਜਿਉਂਦੇ ਰਹਿ ਕੇ ਸੁੱਖ ਦਾ ਸਾਹ ਲੈ ਸਕਣ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply