Friday, May 1, 2026

ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਵਿੱਚ ਦਸਮੇਸ਼ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ (ਆਸਟ੍ਰੇਲੀਆ), 10 ਜਨਵਰੀ (ਪੰਜਾਬ ਪੋਸਟ ਬਿਊਰੋ) –  ਦੀ ਸਟੇਟ ਨਿਊ ਸਾਊਥ ਵਿਚਲੇ ਮਿਨੀ ਪੰਜਾਬ ਕਰਕੇ ਜਾਣੇ ਜਾਂਦੇ ਕਸਬੇ, ਵੁਲਗੁਲਗਾ ਵਿਖੇ Guru Gobind Singh Jiਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 351ਵਾਂ ਪ੍ਰਕਾਸ਼ ਦਿਵਸ ਬੜੇ ਉਤਸ਼ਾਹ ਸਹਿਤ ਮਨਾਇਆ ਗਿਆ।ਇਥੇ ਭੇਜੀ ਗਈ ਈਮੇਲ ਵਿੱਚ ਸੁਖਜੀਤ ਸਿੰਘ ਨੇ ਦੱਸਿਆ ਹੈ ਕਿ ਸ਼ਬਦ ਸਰੂਪ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸੱਜਿਆ।ਆਰੰਭ ਵਿਚ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਹੰਬੜਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਜਿੰਨਾਂ ਤੋਂ ਬਾਅਦ ਸਿਡਨੀ ਤੋਂ ਉਚੇਚੇ ਤੌਰ `ਤੇ ਪਹੁੰਚੇ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਨੇ ਦਸਮ ਪਿਤਾ ਜੀ ਦੇ ਜੀਵਨ ਬਾਰੇ ਸੰਗਤਾਂ ਨਾਲ਼ ਸਾਂਝ ਪਾਈ।ਪੰਜਾਬ ਤੋਂ ਆਏ ਹੋਏ ਬੀਬੀ ਜਸਵੀਰ ਕੌਰ ਜੱਸ ਦੀ ਅਗਵਾਈ ਵਾਲ਼ੇ ਬੀਬੀਆਂ ਦੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਸੁਣਾ ਕੇ ਰੰਗ ਬੰਨ੍ਹਿਆ।ਕਵੀਸ਼ਰ ਭਾਈ ਪਰਮਜੀਤ ਸਿੰਘ ਨੂਰਪੁਰੀ ਨੇ ਕਵੀਸ਼ਰੀ ਦੁਆਰਾ ਹਾਜਰੀ ਲਵਾਈ।
ਦੀਵਾਨ ਦੀ ਸਮਾਪਤੀ `ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮੋਰਨੇ ਗੁਰਦੁਆਰਾ ਸਾਹਿਬ ਦੀ ਨਵੀ ਇਮਾਰਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਾਰਤ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ।ਲੰਗਰ ਵਾਲ਼ਾ ਫਲੋਰ ਪੂਰਾ ਹੋ ਚੁੱਕਾ ਹੈ।ਸੁਨਹਿਰੀ ਗੁੰਬਦ ਵਗੈਰਾ ਬਣ ਚੁੱਕੇ ਹਨ।ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਪੰਜਾਹਵੇਂ ਸਾਲ, ਜੋ ਕਿ 2018 ਹੈ, ਸਮੇਂ ਨਵੀ ਇਮਾਰਤ ਦਾ ਉਦਘਾਟਨ ਹੋ ਜਾਵੇਗਾ।ਇਸ ਵਾਸਤੇ ਜੁਲਾਈ ਵਿਚ ਕੋਈ ਦਿਨ ਨਿਸਚਿਤ ਕੀਤਾ ਜਾਵੇਗਾ ਜਦ ਆਸਟ੍ਰੇਲੀਆ ਵਿਚ ਹੋਰ ਕਿਸੇ ਸਿੱਖ ਸਮਾਗਮ ਨਾਲ਼ ਤਰੀਕਾਂ ਦਾ ਮੇਲ਼ ਨਾ ਖਾਵੇ।
ਯਾਦ ਰਹੇ ਕਿ ਵੁਲਗੁਲਗਾ ਨਾਮੀ ਕਸਬਾ ਸਿਡਨੀ ਤੋਂ 625 ਕਿਲੋ ਮੀਟਰ ਬ੍ਰਿਸਬਿਨ ਵੱਲ ਜਾਂਦੇ ਪੈਸੇਫ਼ਿਕ ਹਾਈਵੇ ਉਪਰ ਹੈ।ਇਸ ਕਸਬੇ ਵਿਚ ਪੰਜ ਪੀੜੀਆਂ ਤੋਂ ਸਿੱਖ ਵੱਸ ਰਹੇ ਹਨ।ਪਹਿਲਾਂ ਇਹਨਾਂ ਦਾ ਕਾਰੋਬਾਰ ਕੇਲਿਆਂ ਦੀ ਖੇਤੀ ਹੁੰਦੀ ਸੀ ਤੇ ਅੱਜਕਲ੍ਹ ਵਧੇਰੇ ਜੋਰ ਬਲਿਊ ਬੇਰੀ ਦੀ ਖੇਤੀ ਉਪਰ ਨਿਰਭਰ ਹੈ।ਆਸਟ੍ਰੇਲੀਆ ਵਿਚ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਏਥੇ ਹੋਈ ਸੀ ਜਿਸ ਨੂੰ `ਫਸਟ ਸਿੱਖ ਟੈਂਪਲ` ਕਰਕੇ ਜਾਣਿਆ ਜਾਂਦਾ ਹੈ।ਇਸ ਸਮੇ ਇਸ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦੀ ਉਸਾਰੀ ਹੋ ਰਹੀ ਹੈ।
ਵੁਲਗੁਲਗੇ ਤੋਂ 25 ਕਿਲੋਮੀਟਰ ਸਿਡਨੀ ਵਾਲ਼ ਪਾਸੇ ਵਡੇਰੇ ਕਸਬੇ ਕਫ਼ਸ ਹਾਰਬਰ ਵਿਚ, ਆਸਟ੍ਰੇਲੀਆ ਦੇ ਸਭ ਤੋਂ ਪਹਿਲੇ 24 ਘੰਟੇ ਸੱਤੇ ਦਿਨ ਚੱਲਣ ਵਾਲ਼ੇ ਪੰਜਾਬੀ ਰੇਡੀਉ ਦਾ ਹੈਡ ਕੁਆਰਟਰ ਹੈ।ਇਸ ਰੇਡੀਉ ਨੂੰ ਸਫ਼ਲ ਫਾਰਮਰ ਜਰਨੈਲ ਸਿੰਘ ਦੇ ਹੋਣਹਾਰ ਸਪੱਤਰ, ਸਿੱਖ ਚਿੰਤਕ ਅਮਨਦੀਪ ਸਿੰਘ ਸਿੱਧੂ ਚਲਾ ਰਹੇ ਹਨ।ਅਮਨਦੀਪ ਸਿੰਘ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੇ ਪ੍ਰਧਾਨ ਵੀ ਹਨ।
ਤਿੰਨੇ ਦਿਨ ਲੰਗਰ ਦੀ ਸੇਵਾ, ਸੰਗਤਾਂ ਦੇ ਸਹਿਯੋਗ ਨਾਲ਼, ਜਸਵਿੰਦਰ ਸਿੰਘ ਸਹੋਤਾ ਦੇ ਪਰਿਵਾਰ ਨੇ ਪ੍ਰੇਮ ਅਤੇ ਸ਼ਰਧਾ ਸਹਿਤ ਕੀਤੀ।ਗੁਰਦੁਆਰਾ ਸਾਹਿਬ ਵਲੋਂ ਗਿਆਨੀ ਸੰਤੋਖ ਸਿੰਘ ਨੂੰ, ਉਹਨਾਂ ਦੀਆਂ ਪੰਥਕ ਸੇਵਾਵਾਂ ਵਜੋਂ, ਗੁਰਦੁਆਰਾ ਕਮੇਟੀ ਵੱਲੋਂ ਸਿਰੋਪਾ ਬਖ਼ਸ਼ ਕੇ ਸਨਮਾਨਿਆ ਗਿਆ।ਸਿਰੋਪਾ ਨਿਰਮਲ ਸਿੰਘ ਕੰਦੋਲਾ, ਪਰਦੀਪ ਸਿੰਘ ਸ਼ੇਰਗਿੱਲ ਅਤੇ ਗਿ. ਹਰਜਿੰਦਰ ਸਿੰਘ ਹੰਬੜਾਂ ਵਲੋਂ ਬਖ਼ਸ਼ਿਆ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply